''ਦਿ ਲੈਂਡਰਸ'' ਦੇ ਹੱਥ ਲੱਗੀ ਵੱਡੀ ਫਿਲਮ, ਸ਼ੁਰੂ ਹੋਇਆ ਸ਼ੂਟ (ਦੇਖੋ ਤਸਵੀਰਾਂ)

10/7/2019 10:53:07 AM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਤੇ ਗਾਇਕਾਂ ਦਾ ਅਦਾਕਾਰੀ 'ਚ ਆਉਣ ਦਾ ਰੁਝਾਨ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜਿਥੇ ਗਾਇਕੀ ਤੋਂ ਅਦਾਕਾਰੀ ਵੱਲ ਆਏ ਬਹੁਤ ਸਾਰੇ ਬਿਹਤਰੀਨ ਕਲਾਕਾਰ ਪੰਜਾਬੀ ਸਿਨੇਮਾ ਨੂੰ ਮਿਲੇ ਹਨ ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਗਾਇਕ ਹਨ, ਜਿੰਨ੍ਹਾਂ ਨੂੰ ਸਿਨੇਮਾ 'ਤੇ ਜ਼ਿਆਦਾ ਕਾਮਯਾਬੀ ਨਹੀਂ ਮਿਲੀ।

ਹੁਣ ਆਉਣ ਵਾਲੇ ਸਮੇਂ 'ਚ ਵੀ ਕਈ ਗਾਇਕ ਫਿਲਮਾਂ 'ਚ ਨਜ਼ਰ ਆਉਣਗੇ, ਜਿੰਨ੍ਹਾਂ 'ਚ ਗਾਇਕਾਂ ਦੀ ਤਿੱਕੜੀ 'ਦਿ ਲੈਂਡਰਸ' ਦਾ ਨਾਂ ਵੀ ਅੱਗੇ ਆ ਰਿਹਾ ਹੈ। ਜੀ ਹਾਂ ਗਾਇਕ ਗੁਰੀ ਸਿੰਘ, ਦੇਵੀ ਸਿੰਘ ਅਤੇ ਸੁੱਖ ਖਰੌੜ ਦੀ ਫਿਲਮ 'ਉੱਲੂ ਦੇ ਪੱਠੇ' ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।


ਦੱਸ ਦਈਏ ਇਹ ਫਿਲਮ ਕਾਮੇਡੀ ਜੌਨਰ ਦੀ ਫਿਲਮ ਹੋਣ ਵਾਲੀ ਹੈ, ਜਿਸ ਨੂੰ ਨਿਰਦੇਸ਼ਕ ਤਾਜ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਵੀ ਤਾਜ ਨੇ ਲਿਖੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਲਮ ਕੁਝ ਵੱਖਰੀ ਹੋਣ ਵਾਲੀ ਹੈ, ਜਿਸ ਦਾ ਕੰਸੈਪਟ ਵੀ ਵੱਖਰਾ ਹੋਵੇਗਾ। ਇਸ ਫਿਲਮ ਨੂੰ ਆਸ਼ੀਸ਼ ਕੁਮਾਰ ਮਦਾਦ, ਆਕਾਸ਼ ਗੁਪਤਾ, ਮੋਹਨ ਮੈਗੋ, ਸੌਰਭ ਗੋਇਲ, ਦਿਵਿਆ ਭਾਰਦਵਾਜ ਪ੍ਰੋਡਿਊਸ ਕਰ ਰਹੇ ਹਨ। ਵੀ. ਆਈ. ਐੱਲ. ਐੱਲ. ਪੀ. ਅਤੇ ਰਾਈਜਿੰਗ ਸਟਾਰ ਐਂਟਰਟੇਨਮੈਂਟ ਦੀ ਪੇਸ਼ਕਸ਼ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

. Boht kuj different miluga iss Film ch Dekhan nu 🔥😂 . Saadi Poori Mehnat laggi.

A post shared by The Landers (@the.landers) on Oct 6, 2019 at 8:06am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News