''ਪ੍ਰਾਹੁਣਿਆਂ ਨੂੰ ਦਫਾ ਕਰੋ'' ਦਾ ਸ਼ੂਟ ਹੋਇਆ ਸ਼ੁਰੂ (ਵੀਡੀਓ)

9/27/2019 11:58:23 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਸ਼ੌਹਰਤ ਖੱਟਣ ਵਾਲੇ ਕੁਲਵਿੰਦਰ ਬਿੱਲਾ ਨੇ ਸਾਲ 2018 'ਚ ਆਈ ਫਿਲਮ 'ਪ੍ਰਾਹੁਣਾ' ਨਾਲ ਸਾਰਿਆਂ ਦੇ ਦਿਲ ਜਿੱਤੇ। ਹੁਣ 'ਪ੍ਰਾਹੁਣਾ' ਫਿਲਮਾਂ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਵੀਡੀਓ ਕਰਮਜੀਤ ਅਨਮੋਲ ਨੇ ਫਿਲਮ ਦੇ ਸੈੱਟ ਤੋਂ ਸਾਂਝੀ ਕੀਤੀ ਹੈ। 'ਪ੍ਰਾਹੁਣਿਆਂ ਨੂੰ ਦਫਾ ਕਰੋ' ਫਿਲਮ ਦਾ ਸ਼ੂਟ ਵਿਦੇਸ਼ 'ਚ ਕੀਤਾ ਜਾ ਰਿਹਾ ਹੈ। ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਵੀਡੀਓ 'ਚ ਨਾਇਕ ਕੁਲਵਿੰਦਰ ਬਿੱਲਾ ਅਤੇ ਫਿਲਮ ਦੇ ਨਿਰਦੇਸ਼ਕ ਵੀ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਅੰਮ੍ਰਿਤ ਰਾਜ ਚੱਡਾ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ 'ਚ ਫਿਲਮਾਇਆ ਜਾਵੇਗਾ। ਇਸ ਫਿਲਮ ਨੂੰ ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। ਕੁਲਵਿੰਦਰ ਬਿੱਲਾ ਅਗਲੇ ਸਾਲ ਯਾਨੀ 2020 'ਚ ਇਸ ਫਿਲਮ ਰਾਹੀਂ ਢਿੱਡੀਂ ਪੀੜਾਂ ਪਾਉਣ ਆ ਰਹੇ ਹਨ।

 
 
 
 
 
 
 
 
 
 
 
 
 
 

On the set of Prahuneya nu dafa kro

A post shared by Karamjit Anmol (@karamjitanmol) on Sep 25, 2019 at 3:20am PDT


ਦੱਸ ਦਈਏ ਕਿ ਫਿਲਮ 'ਪ੍ਰਾਹੁਣਿਆਂ ਨੂੰ ਦਫਾ ਕਰੋ' ਹਾਸਿਆਂ ਨਾਲ ਭਰਪੂਰ ਹੋਣ ਵਾਲੀ ਹੈ, ਜਿਸ 'ਚ ਕੁਲਵਿੰਦਰ ਬਿੱਲਾ ਦਾ ਸਾਥ ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਵਰਗੇ ਅਦਾਕਾਰ ਨਿਭਾਉਣਗੇ।

 
 
 
 
 
 
 
 
 
 
 
 
 
 

Lao g #Parahune fer aunge . Saari team nu mubarkan. @simerjitsingh73 #MunishSahni #SandeepBansal #AmritRajChadda @9xtashanofficial @pitaaratv @omjeegroup @karamjitanmol @harbysangha

A post shared by Kulwinderbilla (@kulwinderbilla) on Jul 4, 2019 at 4:49am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News