‘ਦਿ ਸਕਾਈ ਇਜ਼ ਪਿੰਕ’ ਦਾ ਟਰੇਲਰ ਦੇਖ ਭੜਕੀ ਮਹਾਰਾਸ਼ਟਰ ਪੁਲਸ, ਕੀਤਾ ਟਵੀਟ

9/11/2019 10:18:51 AM

ਮੁੰਬਈ(ਬਿਊਰੋ)- ਪਿਛਲੇ ਕੁਝ ਸਾਲਾਂ ਤੋਂ ਆਪਣੇ ਹਾਲੀਵੁੱਡ ਪ੍ਰੋਜੈਕ‍ਟਸ ’ਚ ਬਿਜ਼ੀ ਪ੍ਰਿਅੰਕਾ ਚੋਪੜਾ ਬਾਲੀਵੁੱਡ ਤੋਂ ਦੂਰ ਸੀ ਪਰ ਹੁਣ ਉਹ ਆਪਣੀ ਫਿਲ‍ਮ ‘ਦਿ ਸਕਾਈ ਇਜ਼ ਪਿੰਕ’ ਨਾਵ ਫਿਰ ਤੋਂ ਬਾਲੀਵੁੱਡ ’ਚ ਵਾਪਸੀ ਕਰਨ ਜਾ ਰਹੀ ਹੈ। ਮੰਗਲਵਾਰ ਨੂੰ ਇਸ ਫਿਲ‍ਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਅਤੇ ਰਿਲੀਜ਼ ਦੇ ਨਾਲ ਹੀ ਇਸ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ। ਪ੍ਰਿਅੰਕਾ ਦੀ ਇਸ ਕਮਬੈਕ ਫਿਲ‍ਮ ਦਾ ਟਰੇਲਰ ਰਿਲੀਜ਼ ਹੁੰਦੇ ਹੀ ਟਵਿਟਰ ’ਤੇ ਵਰਲਡਵਾਈਡ ਟਰੈਂਡਿੰਗ ’ਚ ਆ ਚੁਕਿਆ ਹੈ ਪਰ ਜਿੱਥੇ ਪ੍ਰਿਅੰਕਾ ਚੋਪੜਾ ਅਤੇ ਫਰਹਾਨ ਅਖ‍ਤਰ ਦੀ ਇਸ ਫਿਲ‍ਮ ਦੇ ਟਰੇਲਰ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ, ਤਾਂ ਉਥੇ ਹੀ ਇਸ ਟਰੇਲਰ ਦੇ ਚਲਦੇ ਹੀ ਪ੍ਰਿਅੰਕਾ ਨੂੰ ਮਹਾਰਾਸ਼‍ਟਰ ਪੁਲਸ ਦੀ ਧਮਕੀ ਵੀ ਮਿਲ ਗਈ ਹੈ।


ਜੀ ਹਾਂ, ਟਰੇਲਰ ’ਚ ਪ੍ਰਿਅੰਕਾ ਨੇ ਇਕ ਅਜਿਹਾ ਡਾਇਲਾਗ ਬੋਲਿਆ ਹੈ,ਜਿਸ ਤੋਂ ਬਾਅਦ ਖੁਦ ਮਹਾਰਾਸ਼‍ਟਰ ਪੁਲਸ ਨੇ ਟਵੀਟ ਕਰ ਪ੍ਰਿਅੰਕਾ ਨੂੰ 7 ਸਾਲ ਦੀ ਸਜਾ ਦੀ ਧਮਕੀ ਦੇ ਦਿੱਤੀ। ਪੁਲਸ ਦੀ ਇਹ ਧਮਕੀ ਮਿਲਦੇ ਹੀ ਪ੍ਰਿਅੰਕਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਂਨ੍ਹਾਂ ਨੇ ਤੁਰੰਤ ਕਿਹਾ, Oops... ਮੈਂ ਫੜ੍ਹੀ ਗਈ... ਦਰਅਸਲ ਇਸ ਫਿਲ‍ਮ ਦੇ ਇਕ ਡਾਇਲਾਗ ’ਚ ਫਰਹਾਨ ਕਹਿੰਦੇ ਹਨ, ‘‘ਤੂੰ ਦੇਖਣਾ ਅਦਿੱਤੀ, ਇਕ ਦਿਨ ਮੈਂ ਇਨ੍ਹੇ ਪੈਸੇ ਕਮਾਊਂਗਾ ਕਿ ਇਨ੍ਹਾਂ ਚੀਜ਼ਾਂ ਬਾਰੇ ’ਚ ਸੋਚਣ ਦੀ ਜ਼ਰੂਰਤ ਵੀ ਨਹੀਂ ਪਵੇਗੀ।’’ ਇਸ ਦੇ ਜਵਾਬ ’ਚ ਪ੍ਰਿਅੰਕਾ ਕਹਿੰਦੀ ਹੈ, ‘‘ਇਕ ਵਾਰ ਆਇਸ਼ੀ ਠੀਕ ਹੋ ਜਾਵੇ ਨਾ, ਫਿਰ ਇਕੱਠੇ ਬੈਂਕ ਲੂਟਾਂਗੇ...’’ ਪ੍ਰਿਅੰਕਾ ਦੇ ਇਸ ਡਾਇਲਾਗ ਨੂੰ ਸ਼ੇਅਰ ਕਰਦੇ ਹੋਏ ਮਹਾਰਾਸ਼‍ਟਰ ਪੁਲਸ ਨੇ ਟਵੀਟ ਕੀਤਾ, ‘‘ਆਈ. ਪੀ. ਸੀ. ਦੀ ਧਾਰਾ ਦੀ 393 ਦੇ ਤਹਿਤ 7 ਸਾਲ ਦੀ ਸਜਾ ਤੇ ਜ਼ੁਰਮਾਨਾ।’’

ਪ੍ਰਿਅੰਕਾ ਚੋਪੜਾ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ,‘‘Oops... ਮੈਂ ਰੰਗੇ ਹੱਥੀ ਫੜ੍ਹੀ ਗਈ... ਲੱਗਦਾ ਹੈ ਮੈਨੂੰ ਪ‍ਲਾਨ ਬੀ ਅਪਣਾਉਣਾ ਪਵੇਗਾ।’’ ਪ੍ਰਿਅੰਕਾ ਨੇ ਆਪਣੇ ਇਸ ਟਵੀਟ ’ਚ ਫਰਹਾਨ ਅਖ‍ਤਰ ਨੂੰ ਵੀ ਟੈਗ ਕੀਤਾ ਹੈ। ‘ਮਾਰਗਰੀਟਾ ਵਿਦ ਏ ਸਟਰਾ’ ਫੇਮ ਫਿਲਮ ਨਿਰਮਾਤਾ ਸ਼ੋਨਾਲੀ ਬੋਸ ਦੁਆਰਾ ਨਿਰਦੇਸ਼ਿਤ ਇਹ ਫਿਲਮ ‘ਦਿ ਸਕਾਈ ਇਜ਼ ਪਿੰਕ’ 11 ਅਕਤੂਬਰ, 2019 ਨੂੰ ਸਕ੍ਰੀਨ ’ਤੇ ਆਵੇਗੀ। ਇਸ ਫਿਲਮ ’ਚ ਪ੍ਰਿਅੰਕਾ ਤੋਂ ਇਲਾਵਾ ਜ਼ਾਇਰਾ ਵਸੀਮ, ਫਰਹਾਨ ਅਖਤਰ , ਰੋਹਿਤ ਸਰਾਫ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News