ਦਿਲ ਨੂੰ ਛੂਹ ਜਾਵੇਗੀ ਫਿਲਮ ਦਿ ਸਕਾਈ ਇਜ਼ ਪਿੰਕ

10/11/2019 12:44:18 PM

ਫਿਲਮ: ਦਿ ਸਕਾਈ ਇਜ਼ ਪਿੰਕ
ਕਲਾਕਾਰ: ਪ੍ਰਿਅੰਕਾ ਚੋਪੜਾ, ਫਰਹਾਨ ਅਖਤਰ, ਜ਼ਾਇਰਾ ਵਸੀਮ, ਰੋਹਿਤ ਸੁਰੇਸ਼ ਸਰਾਫ
ਨਿਰਦੇਸ਼ਕ: ਸ਼ੋਨਾਲੀ ਬੋਸ
ਨਿਰਮਾਤਾ: ਰਾਨੀ
ਪ੍ਰਿਅੰਕਾ ਚੋਪੜਾ ਬਾਲੀਵੁੱਡ ਦੇ ਨਾਲ-ਨਾਲ ਹੁਣ ਹਾਲੀਵੁੱਡ ’ਚ ਵੀ ਸਰਗਰਮ ਹੈ ਅਤੇ ਫਰਹਾਨ ਅਖਤਰ ਨੇ ਵੀ ਕੁਝ ਬਿਹਤਰੀਨ ਫਿਲਮਾਂ ’ਚ ਕੰਮ ਕੀਤਾ ਹੈ। ਸ਼ੋਨਾਲੀ ਬੋਸ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਦੇਸ਼-ਵਿਦੇਸ਼ ਦੇ ਫਿਲਮ ਸਮਾਰੋਹਾਂ ’ਚ ਸਰਾਹੀ ਫਿਲਮ ‘ਦਿ ਸਕਾਈ ਇਜ਼ ਪਿੰਕ’ ਕਾਲਪਨਿਕ ਨਹੀਂ, ਸਗੋਂ ਦਿਲ ਨੂੰ ਛੂਹ ਲੈਣ ਵਾਲੀ ਸੱਚੀ ਕਹਾਣੀ ’ਤੇ ਆਧਾਰਿਤ ਹੈ। ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਜਿਸ ਦੀ ਮੌਤ 18 ਸਾਲ ਦੀ ਉਮਰ ’ਚ ਹੋ ਗਈ ਸੀ, ਉਸ ਦੀ ਸਚਾਈ ਫਿਲਮ ’ਚ ਦਿਖਾਈ ਗਈ ਹੈ।

ਕਹਾਣੀ

ਫਿਲਮ ਸ਼ੁਰੂ ਹੁੰਦੀ ਹੈ ਆਇਸਾ ਚੌਧਰੀ (ਜ਼ਾਇਰਾ ਵਸੀਮ) ਦੀ ਮਾਂ ਅਦਿਤੀ ਚੌਧਰੀ (ਪ੍ਰਿਅੰਕਾ ਚੋਪੜਾ) ਜੋ ਪੇਸ਼ੇ ਤੋਂ ਮੈਂਟਲ ਹੈਲਥ ਸਪੈਸ਼ਲਿਸਟ ਹੈ ਅਤੇ ਪਿਤਾ ਨੀਰੇਨ ਚੌਧਰੀ (ਫਰਹਾਨ ਅਖਤਰ) ਦੀ ਪ੍ਰੇਮ ਕਹਾਣੀ ਤੋਂ। ਆਇਸ਼ਾ ਨੂੰ ਜਨਮ ਤੋਂ ਹੀ ਆਟੋ ਇਮਿਊਨ ਡੈਫੀਸ਼ੀਐਂਸੀ ਬੀਮਾਰੀ ਹੁੰਦੀ ਹੈ। ਜਦ ਉਹ 6 ਮਹੀਨੇ ਦੀ ਸੀ ਉਦੋਂ ਉਸ ਦਾ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ ਸੀ, ਜਿਸ ਨਾਲ ਉਸ ਨੂੰ ਫੇਫੜਿਆਂ ਦੀ ਜਾਨਲੇਵਾ ਬੀਮਾਰੀ (ਪਲਮਨਰੀ ਫਾਇਬ੍ਰੋਸਿਸ) ਹੋ ਜਾਂਦੀ ਹੈ। ਆਮ ਲੋਕਾਂ ਦੀ ਬਜਾਏ ਆਇਸ਼ਾ ਜਲਦੀ ਥੱਕ ਜਾਂਦੀ ਸੀ, ਉਹ ਹੌਲੀ-ਹੌਲੀ ਹੀ ਆਪਣਾ ਕੰਮ ਕਰਦੀ ਸੀ। ਉਸ ਦੀ ਮਾਂ ਅਦਿਤੀ ਚੌਧਰੀ, ਪਿਤਾ ਨੀਰੇਨ ਚੌਧਰੀ, ਭਾਈ ਈਸ਼ਾਨ ਚੌਧਰੀ (ਰੋਹਿਤ ਸੁਰੇਸ਼ ਸਰਾਫ) ਕਿਵੇਂ ਆਇਸ਼ਾ ਦੀ ਬੀਮਾਰੀ ’ਚ ਉਸ ਦਾ ਸਾਥ ਦਿੰਦੇ ਹਨ? ਕਿਵੇਂ ਅਜਿਹੇ ਮੁਸ਼ਕਲ ਸਮੇਂ ’ਚ ਪੂਰਾ ਪਰਿਵਾਰ ਇਕੱਠੇ ਹੋ ਕੇ ਸਥਿਤੀ ਨਾਲ ਲੜਦਾ ਹੈ, ਇਹੀ ਸਭ ਫਿਲਮ ’ਚ ਦਿਖਾਇਆ ਗਿਆ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News