''ਦਿ ਸਕਾਈ ਇਜ਼ ਪਿੰਕ'' ਦੇ ਨਿਰਮਾਤਾ ਨੇ ਕੀਤਾ ਜ਼ਾਇਰਾ ਵਸੀਮ ਦਾ ਸਮਰਥਨ

7/1/2019 9:11:06 AM

ਮੁੰਬਈ (ਬਿਊਰੋ) — ਆਦਾਕਾਰਾ ਜ਼ਾਇਰਾ ਵਸੀਮ ਦੇ ਐਕਟਿੰਗ ਛੱਡਣ ਦਾ ਐਤਵਾਰ ਨੂੰ ਕੀਤੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ 'ਦਿ ਸਕਾਈ ਇਜ਼ ਪਿੰਕ ' ਨੇ ਨਿਰਮਤਾਵਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਫੈਸਲੇ ਦਾ ਸਾਥ ਦੇ ਰਹੇ ਹਨ। ਸ਼ੋਨਾਲੀ ਬੌਸ ਦੇ ਨਿਰਦੇਸ਼ਕ ਵਾਲੀ ਇਸ ਫਿਲਮ ਦੇ ਨਿਰਮਾਤਾ ਰਾਏ ਕਪੂਰ ਫਿਲਮਸ ਨੇ ਇਕ ਬਿਆਨ 'ਚ ਕਿਹਾ ਕਿ 'ਜ਼ਾਇਰਾ ਫਿਲਮ ਦੀ ਪੂਰੀ ਸ਼ੂਟਿੰਗ ਦੌਰਾਨ ਪੇਸ਼ੇਵਰ ਰਹੀ । ਇਸ ਫਿਲਮ 'ਚ ਪ੍ਰਿੰਯਕਾ ਚੋਪੜਾ ਅਤੇ ਫਰਹਾਨ ਅਖਤਰ ਵੀ ਪੁੱਖ ਭੂਮਿਕਾ 'ਚ ਹਨ। ਬਿਆਨ 'ਚ ਕਿਹਾ ਗਿਆ ਕਿ ਜ਼ਾਇਰਾ ਉਮਦਾ ਕਲਾਕਾਰ ਹੈ ਅਤੇ ਅਸੀ ਖੁਸ਼ ਕਿਸਮਤ ਹਾਂ ਕਿ ਉਨ੍ਹਾਂ ਨੇ ਸਾਡੀ ਫਿਲਮ 'ਦਿ ਸਕਾਈ ਇਜ਼ ਪਿੰਕ ' 'ਚ ਆਇਸ਼ਾ ਚੌਧਰੀ ਦਾ ਕਿਰਦਾਰ ਨਿਭਾਇਆ। ਉਸ ਫਿਲਮ ਦੀ ਸ਼ੂਟਿੰਗ ਦੌਰਾਨ ਪੂਰੀ ਤਰਾਂ ਪੇਸ਼ੇਵਰ ਰਹੀਂ, ਜੋ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਖਤਮ ਹੋਈ। ਇਸ 'ਚ ਕਿਹਾ ਗਿਆ ਹੈ ਕਿ ਇਹ ਪੂਰੀ ਤਰਾਂ ਨਿੱਜੀ ਫੈਸਲਾ ਹੈ, ਜੋ ਉਸ ਨੇ ਸੋਚ ਵਿਚਾਰ ਦੇ ਬਅਦ ਕੀਤਾ ਹੈ ਅਤੇ ਅਸੀ ਹਰ ਤਰਾਂ ਉਸ ਦਾ ਸਮਰਥਨ ਕਰਦੇ ਹਾਂ ਅਤੇ ਕਰਦੇ ਰਹਾਂਗੇ।''

ਦਰਅਸਲ 18 ਸਾਲਾ ਜ਼ਾਇਰਾ ਨੇ ਕਿਹਾ ਕਿ 'ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਹੈ ਕਿਉਂਕਿ ਉਹ ਦੀ ਆਸਥਾ ਤੇ ਧਰਮ 'ਚ ਆ ਰਿਹਾ ਹੈ। 'ਦੰਗਲ' ਫਿਲਮ 'ਚ ਆਪਣੇ ਦਮਦਾਰ ਐਕਟਿੰਗ ਨਾਲ ਲੋਕਪ੍ਰਿਯ ਹੋਈ ਜ਼ਾਇਰਾ ਨੇ ਆਪਣੇ ਫੇਸਬੁੱਕ ਦੇ ਪੇਜ਼ 'ਤੇ ਲਿਖੇ ਇਕ ਪੋਸਟ 'ਚ ਕਿਹਾ ਕਿ ਉਸ ਨੂੰ ਮਹਿਸੂਸ ਹੋਇਆ ਕਿ ਭਾਵੇਂ ਉਹ ਇਥੇ ਪੂਰੀ ਤਰਾਂ ਫਿਟ ਹੋ ਜਾਵੇ ਪਰ ਮੈਂ ਇਸ ਥਾਂ ਲਈ ਨਹੀਂ ਬਣੀ। ਜ਼ਾਇਰਾ ਦੇ ਇਸ ਫੈਸਲੇ ਤੋਂ ਬਾਅਦ 'ਸਕਾਈ ਇਜ਼ ਪਿੰਕ ' ਉਸ ਦੀ ਆਖਰੀ ਫਿਲਮ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News