ਗ਼ਰੀਬ ਵਿਦਿਆਰਥੀ ਦੇ ਸ਼ਬਦਾਂ ਨੇ ਕੀਤਾ ਅਦਾਕਾਰ ਸੋਨੂੰ ਸੂਦ ਨੂੰ ਭਾਵੁਕ, ਮਦਦ ਲਈ ਆਏ ਅੱਗੇ

11/6/2020 4:41:42 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਨੂੰ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਜੋ ਵੀ ਸੋਨੂੰ ਦੇ ਕੋਲ ਮਦਦ ਲਈ ਆਉਂਦਾ ਹੈ ਉਹ ਉਸ ਨੂੰ ਨਿਰਾਸ਼ ਨਹੀਂ ਕਰਦੇ ਹਨ ਸਗੋਂ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਉਂਦੇ ਹਨ। ਹਾਲ ਹੀ 'ਚ ਅਦਾਕਾਰ ਯੂ.ਪੀ. ਦੇ ਮੁੰਡੇ ਸੂਰਯ ਯਾਦਵ ਦੀ ਮਦਦ ਲਈ ਅੱਗੇ ਆਏ ਹਨ। ਜਿਸ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸੋਨੂੰ ਨੇ ਚੁੱਕੀ ਹੈ। ਸੋਨੂੰ ਦੀ ਮਦਦ ਨਾਲ ਯੂ.ਪੀ. ਦੇ ਦੇਵਰੀਆ ਦਾ ਪ੍ਰਕਾਸ਼ ਇੰਜੀਨੀਅਰ ਬਣੇਗਾ।

ਇਹ ਵੀ ਪੜ੍ਹੋ:ਇਮਿਊਨਿਟੀ ਵਧਾਉਣ 'ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ 'ਚ ਜ਼ਰੂਰ ਕਰੋ ਸ਼ਾਮਲ

 

PunjabKesari

ਇਹ ਵੀ ਪੜ੍ਹੋ:ਘਰ 'ਚ ਇਸ ਵਿਧੀ ਨਾਲ ਬਣਾਓ ਗ੍ਰਿਲਡ ਆਲੂ ਕਬਾਬ


ਦੇਵਰੀਆ ਦੇ ਵਿਦਿਆਰਥੀ ਸੂਰਯ ਪ੍ਰਕਾਸ਼ ਯਾਦਵ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਸਰ ਮੇਰੇ ਪਾਪਾ ਨਹੀਂ ਹਨ। ਮਾਂ ਪਿੰਡ 'ਚ ਆਸ਼ਾ ਵਰਕਰ ਹੈ। ਸਾਡੀ ਆਰਥਿਕ ਸਥਿਤੀ ਠੀਕ ਨਹੀਂ ਹੈ। ਪਰਿਵਾਰ ਦੀ ਆਮਦਨ ਸਾਲਾਨਾ 40 ਹਜ਼ਾਰ ਹੈ। ਯੂ.ਪੀ. ਬੋਰਡ ਦੀ 10ਵੀਂ ਕਲਾਸ 'ਚ ਮੇਰੇ 88 ਫੀਸਦੀ ਅਤੇ 12ਵੀਂ 'ਚ  76 ਫੀਸਦੀ ਸਨ। ਮੈਂ ਅੱਗੇ ਪੜ੍ਹਾਈ ਕਰਨਾ ਚਾਹੁੰਦਾ ਹੈ, ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਸੋਨੂੰ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਮੰਮੀ ਨੂੰ ਬੋਲ ਦੇਣਾ ਤੇਰਾ ਬੇਟਾ ਇੰਜੀਨੀਅਰ ਬਣ ਰਿਹਾ ਹੈ। ਸੋਨੂੰ ਸੂਦ ਦੇ ਇਸ ਟਵੀਟ 'ਤੇ ਯੂਜ਼ਰਸ ਜਮ੍ਹ ਕੇ ਰਿਐਕਸ਼ਨ ਦੇ ਰਹੇ ਹਨ। ਫੈਨਸ ਇਸ ਟਵੀਟ ਨੂੰ ਬੇਹੱਦ ਲਾਈਕ ਕਰ ਰਹੇ ਹਨ ਅਤੇ ਅਦਾਕਾਰ 'ਤੇ ਪਿਆਰ ਲੁਟਾ ਰਹੇ ਹਨ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੂੰ ਨੇ ਯੂ.ਪੀ. ਦੀ ਹੀ ਕੁੜੀ ਪ੍ਰਤੀਭਾ ਦਾ ਇਲਾਜ ਕਰਵਾਇਆ ਹੈ। ਸੋਨੂੰ ਦੀ ਮਦਦ ਨਾਲ ਉਹ ਕੁੜੀ ਕਾਫ਼ੀ ਸਮੇਂ ਮਗਰੋਂ ਆਪਣੇ ਪੈਰਾਂ 'ਤੇ ਖੜ੍ਹੀ ਹੋਈ ਹੈ। ਇਸ ਦੇ ਇਲਾਵਾ ਵੀ ਸੋਨੂੰ ਲੱਖਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਲੱਖਾਂ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲਿਆ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News