ਜਾਣੋ ਕਦੋਂ ਤੋਂ ਸਿਨੇਮਾਘਰ ਖੁੱਲ੍ਹਣ ਦੀ ਹੈ ਉਮੀਦ, ਸਭ ਤੋਂ ਪਹਿਲਾਂ ਰਿਲੀਜ਼ ਹੋ ਸਕਦੀ ਹੈ ਇਹ ਫਿਲਮ!
6/1/2020 11:31:56 AM
ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਦੇਸ਼ ਭਰ 'ਚ ਲੱਗੀ ਤਾਲਾਬੰਦੀ ਤੋਂ ਬਾਅਦ ਸਿਨੇਮਾਘਰ ਬੰਦ ਹਨ ਅਤੇ ਫਿਲਮਾਂ ਨਾਲ ਜੁੜੇ ਸਾਰੇ ਕੰਮ ਵੀ ਬੰਦ ਹਨ। ਅਜਿਹੇ ਵਿਚਕਾਰ ਫਿਲਮ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਜਲਦ ਤੋਂ ਜਲਦ ਇਸ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਕਾਰੋਬਾਰ ਤੋਂ ਬਾਅਦ ਹੁਣ ਸਿਨੇਮਾਘਰ ਮਾਲਕਾਂ ਦੇ ਸਾਹਮਣੇ ਵੀ ਆਰਥਿਕ ਸੰਕਟ ਖੜ੍ਹਾ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਸਿਨੇਮਾਘਰ ਖੁੱਲ੍ਹ ਸਕਦੇ ਹਨ। ਸਰਕਾਰ ਵਲੋਂ ‘ਤਾਲਾਬੰਦੀ-5’ ਸਬੰਧੀ ਜ਼ਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਚ 30 ਜੂਨ ਤੱਕ ਸਿਨੇਮਾਘਰਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 30 ਜੂਨ ਤੋਂ ਬਾਅਦ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਮਿਲ ਸਕਦੀ ਹੈ ਪਰ ਉਸ ਵਿਚਕਾਰ ਦਰਸ਼ਕਾਂ ਤੇ ਸਿਨੇਮਾਘਰਾਂ ਦੇ ਮੁਲਾਜ਼ਮਾਂ ਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਕੇਂਦਰ ਸਰਕਾਰ ਕੋਲੋਂ 30 ਜੂਨ ਤੋਂ ਬਾਅਦ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ।
ਜੈਪੁਰ ’ਚ ਇਕ ਮਲਟੀਪਲੈਕਸ ਚੈਨ ਚਲਾਉਣ ਵਾਲੇ ਅਭਿਮਨਿਉ ਬੰਸਲ ਨੇ ਇਸ ਬਾਰੇ ਵਿਚ ਆਪਣੇ ਵਿਚਾਰ ਰੱਖੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ,‘ਇਕ ਵਾਰ ਸਰਕਾਰ ਇੰਡਸਟਰੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਮੰਜ਼ੂਰੀ ਦੇ ਦਿੰਦੀ ਹੈ ਤਾਂ ਸਾਨੂੰ ਉਮੀਦ ਹੈ ਸਿਨੇਮਾਘਰ ਫਿਰ ਤੋਂ ਖੁੱਲ੍ਹਣਗੇ। ਇੰਡਸਟਰੀ ਵਲੋਂ ਸਫਾਈ, ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕਈ ਦਿਸ਼ਾ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ਦਾ ਪਾਲਨ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਕਰਨਾ ਹੋਵੇਗਾ।’
ਅਭਿਮਨਿਉ ਨੇ ਇਹ ਵੀ ਦੱਸਿਆ ਕਿ ਸਿਨੇਮਾ ਕਾਮਿਆਂ ਨੂੰ ਲਾਜ਼ਮੀ ਰੂਪ ਨਾਲ ਮਾਸਕ ਅਤੇ ਦਸਤਾਨੇ ਪਹਿਣਨੇ ਹੋਣਗੇ ਅਤੇ ਆਪਣੇ ਫੋਨ ਵਿਚ ਆਰੋਗਯ ਐਪ ਡਾਊਨਲੋਡ ਕਰਨਾ ਹੋਵੇਗਾ। ਉਥੇ ਹੀ, ਸਿਨੇਮਾਘਰਾਂ ਨੂੰ ਬੈਠਣ ਲਈ ਵੀ ਵੱਖਰਾ ਪਲਾਨ ਤਿਆਰ ਕਰਨਾ ਹੋਵੇਗਾ ਤਾਂ ਜੋ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਬੰਸਲ ਨੇ ਦੱਸਿਆ ਕਿ ਸ਼ੁਰੂਆਤ 'ਚ 50 ਫੀਸਦੀ ਲੋਕਾਂ ਨੂੰ ਹੀ ਬੈਠਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸਿਨੇਮਾਘਰ ਰਿਲੀਜ਼ ਹੋਣ ਦੇ ਨਾਲ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ ‘ਸੂਰਿਆਵੰਸ਼ੀ’ ਸਭ ਤੋਂ ਪਹਿਲਾਂ ਰਿਲੀਜ਼ ਹੋ ਸਕਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ