49 ਸਾਲ ''ਚ ਬਦਲੀ ਹੇਮਾ ਮਾਲਿਨੀ, ਤਸਵੀਰਾਂ ''ਚ ਦੇਖੋ ''ਡ੍ਰੀਮ ਗਰਲ'' ਤੋਂ ਭਾਪਜਾ ਸੰਸਦ ਤੱਕ ਦਾ ਸਫਰ

10/16/2019 1:35:20 PM

ਮੁੰਬਈ (ਬਿਊਰੋ) — ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਆਉਂਦਾ ਹੈ, ਜਿਨ੍ਹਾਂ ਨੇ ਸਿਰਫ ਸਕ੍ਰੀਨ 'ਤੇ ਹੀ ਨਹੀਂ ਸਗੋਂ ਰਾਜਨੀਤਿਕ 'ਚ ਵੀ ਸਫਲਤਾ ਹਾਸਲ ਕੀਤੀ ਹੈ। ਅੱਜ ਹੇਮਾ ਮਾਲਿਨੀ ਆਪਣਾ 71ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਨੂੰ ਸਾਲ 1978 'ਚ ਆਈ ਫਿਲਮ 'ਸਪਨੋਂ ਕਾ ਸੌਦਾਗਰ' ਨਾਲ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ 'ਨਸੀਬ', 'ਸ਼ੋਅਲੇ', 'ਚਰਸ', 'ਆਜ਼ਾਦ' ਤੇ 'ਨਯਾ ਜਮਾਨਾ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰਕੇ ਅਦਾਕਾਰੀ ਦਾ ਲੋਹਾ ਮਨਵਾਇਆ। ਫਿਲਮ ਇੰਡਸਟਰੀ 'ਚ ਹੇਮਾ ਮਾਲਿਨੀ ਨੂੰ ਨਾ ਸਿਰਫ ਉਨ੍ਹਾਂ ਦੇ ਅਭਿਨੈ ਲਈ ਸਰਹਾਇਆ ਗਿਆ ਸਗੋਂ ਉਨ੍ਹਾਂ ਦੀ ਖੂਬਸੂਰਤੀ ਨੇ ਵੀ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ।

Image result for then-and-now-hema-malini-birthday-special-49-years-transformation-in-looks
ਹੇਮਾ ਮਾਲਿਨੀ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਡਾਂਸਰ ਵੀ ਹਨ। ਕਈ ਦਹਾਕਿਆਂ ਤੱਕ ਸਿਨੇਮਾ ਜਗਤ 'ਚ ਰਾਜ ਕਰਨ ਵਾਲੀ ਹੇਮਾ ਮਾਲਿਨੀ ਨੂੰ ਡਾਂਸ ਦੀਆਂ ਕਈ ਸ਼ੈਲੀਆਂ 'ਚ ਮਹਾਰਤ ਹਾਸਲ ਹੈ। ਹੇਮਾ ਮਾਲਿਨੀ ਜਦੋਂ 5 ਸਾਲ ਦੀ ਸੀ, ਉਨ੍ਹਾਂ ਦੀ ਮਾਂ ਨੇ ਉਦੋਂ ਤੋਂ ਹੀ ਉਨ੍ਹਾਂ ਦੇ ਪੈਰਾਂ 'ਚ ਘੁੰਗਰੂ ਬੰਨ੍ਹ ਦਿੱਤੇ ਸਨ। ਹੇਮਾ ਨੇ ਇਹ ਕਿੱਸਾ ਇਕ ਇੰਟਰਵਿਊ 'ਚ ਸਾਂਝਾ ਕੀਤਾ ਸੀ। ਹੇਮਾ ਨੇ ਕਿਹਾ ਸੀ ਕਿ, ''ਉਸ ਸਮੇਂ ਮੇਰਾ ਮਨ ਆਪਣੀਆਂ ਸਹੇਲੀਆਂ ਨਾਲ ਖੇਡਣ ਦਾ ਕਰਦਾ ਸੀ ਪਰ ਮੇਰੀ ਮਾਂ ਚਾਹੁੰਦੇ ਸਨ ਕਿ ਮੈਂ ਡਾਂਸ ਕਰਾਂ। ਬਾਅਦ 'ਚ ਜਦੋਂ ਮੈਂ ਥੋੜ੍ਹੀ ਵੱਡੀ ਹੋ ਗਈ ਤਾਂ ਮੇਰੀ ਦਿਲਚਸਪੀ ਖੁਦ ਹੀ ਡਾਂਸ ਵੱਲ ਵਧਣ ਲੱਗੀ।''

Image result for then-and-now-hema-malini-birthday-special-49-years-transformation-in-looks
ਦੱਸ ਦਈਏ ਕਿ ਹੇਮਾ ਨੂੰ ਇਕ ਫਿਲਮ 'ਚ ਉਨ੍ਹਾਂ ਦੀ ਫਿੱਗਰ ਕਾਰਨ ਰਿਜੈਕਟ ਵੀ ਕਰ ਦਿੱਤਾ ਗਿਆ ਸੀ। ਹੇਮਾ ਮਾਲਿਨੀ ਨੇ ਇਹ ਗੱਲ ਖੁਦ ਇਕ ਇੰਟਰਵਿਊ ਦੌਰਾਨ ਦੱਸੀ ਸੀ। ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਜਦੋਂ ਉਨ੍ਹਾਂ ਦੀ ਡਾਇਰੈਕਟਰ ਨਾਲ ਮੀਟਿੰਗ ਹੋਈ ਤਾਂ ਫਿੱਗਰ ਕਾਰਨ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਹੇਮਾ ਮਾਲਿਨੀ ਨੇ ਦੱਸਿਆ ਸੀ ਕਿ ਡਾਇਰੈਕਟਰ ਉਸ ਕਿਰਦਾਰ ਲਈ ਮੋਟੀ ਹੀਰੋਇਨ ਚਾਹੁੰਦੇ ਸਨ ਤੇ ਉਸ ਸਮੇਂ ਉਹ ਕਾਫੀ ਪਤਲੇ ਸਨ।

Image result for then-and-now-hema-malini-birthday-special-49-years-transformation-in-looks

ਹੇਮਾ ਮਾਲਿਨੀ ਦੀਆਂ ਇਨ੍ਹਾਂ ਤਸਵੀਰਾਂ 'ਚ ਸਮੇਂ ਦੇ ਨਾਲ ਲੁੱਕਸ 'ਚ ਵੀ ਬਦਲਾਅ ਸਾਫ ਦੇਖ ਸਕਦੇ ਹੋ। ਹੇਮਾ ਮਾਲਿਨੀ ਆਖਰੀ ਵਾਰ ਫਿਲਮ 'ਏਕ ਥੀ ਰਾਣੀ ਐਸੀ ਭੀ' 'ਚ ਨਜ਼ਰ ਆਏ ਸਨ। ਹੇਮਾ ਮਾਲਿਨੀ ਰਾਜਨੀਤਿਕ 'ਚ ਵੀ ਸਰਗਰਮ ਹਨ। ਭਾਜਪਾ ਦੇ ਟਿਕਟ 'ਤੇ ਮਥੁਰਾ ਦੀ ਸੀਟ ਤੋਂ ਹੇਮਾ ਮਾਲਿਨੀ ਦੂਜੀ ਵਾਰ ਸਾਂਸਦ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ 2.9 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ।

Image result for then-and-now-hema-malini-birthday-special-49-years-transformation-in-looksਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News