ਪ੍ਰਿਅੰਕਾ ਚੋਪੜਾ ਨੇ ਦਿੱਤੇ ਜ਼ਿੰਦਗੀ ਦੇ 5 ਜ਼ਰੂਰੀ ਸਬਕ

6/16/2019 11:54:56 AM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਫੈਨਜ਼ ਨਾਲ ਜ਼ਿੰਦਗੀ ਜਿਊਣ ਦੇ ਕੁਝ ਮਜ਼ੇਦਾਰ ਟਿਪਸ ਸ਼ੇਅਰ ਕੀਤੇ ਹਨ। ਪ੍ਰਿਅੰਕਾ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਹਾਲ ਹੀ 'ਚ ਅਮਰੀਕੀ ਮੈਗਜ਼ੀਨ ਇੰਸਟਾਇਲ ਦੇ ਜੁਲਾਈ ਐਡੀਸ਼ਨ ਲਈ ਕੀਤੇ ਫੋਟੋਸ਼ੂਟ ਦੀ ਵੀ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ। ਵੀਡੀਓ ਦੀ ਸ਼ੁਰੂਆਤ 'ਚ ਪ੍ਰਿਅੰਕਾ ਦੇਸੀ ਅੰਦਾਜ਼ 'ਚ ਨਮਸਤੇ ਕਰਦੀ ਹੈ। ਇਸ ਤੋਂ ਬਾਅਦ ਉਹ ਆਪਣਾ ਪਹਿਲਾ ਟਿੱਪ ਫੈਨਜ਼ ਨਾਲ ਸ਼ੇਅਰ ਕਰਦੀ ਹੈ।

 

 
 
 
 
 
 
 
 
 
 
 
 
 
 

5 life lessons with yours truly 😂 (I’m so funny) haha Check out a copy of @instylemagazine July 2019 on stands today

A post shared by Priyanka Chopra Jonas (@priyankachopra) on Jun 14, 2019 at 12:22pm PDT

ਉਹ ਕਹਿੰਦੀ ਹੈ, “ਹਮੇਸ਼ਾ ਆਪਣੀ ਸਕਰਟ ਦੀ ਤੁਲਨਾ 'ਚ ਵੱਡੇ ਬਣੋ। ਇਸ ਤੋਂ ਬਾਅਦ ਦੂਜੇ ਟਿੱਪ ਬਾਰੇ ਗੱਲ ਕਰਦੇ ਉਹ ਕਹਿੰਦੀ ਹੈ,“ਲੁਕਾਉਣ ਲਈ ਕੁਝ ਵੀ ਨਹੀਂ ਹੈ।”ਆਪਣੇ ਤੀਜੇ ਟਿੱਪ 'ਚ ਪ੍ਰਿਅੰਕਾ ਕਹਿੰਦੀ ਹੈ, ਸਾੜ੍ਹੀ, ਨੌਟ ਸੌਰੀ, ਚੌਥਾ ਸਬਕ ਹੈ, ਥੋੜ੍ਹਾ ਸ਼ੋਰ ਕਰੋ”ਤੇ ਆਖਿਰ 'ਚ ਯਾਨੀ ਪੰਜਵੇਂ ਟਿੱਪ 'ਚ ਉਹ ਕਹਿੰਦੀ ਹੈ ਕਿ ਜੇਕਰ ਕੋਈ ਗੱਲ ਹੈ ਤਾਂ ਉਸ ਨੂੰ ਸੁਲਝਾਓ। ਇਸੇ ਦੇ ਨਾਲ ਹੀ ਪ੍ਰਿਅੰਕਾ ਖੁਦ ਨੂੰ ਕਾਫੀ ਮਜ਼ਾਕੀਆ ਦੱਸਦੀ ਹੈ।'' ਪ੍ਰਿਅੰਕਾ ਦੇ ਕੰਮ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਫਿਲਮ 'ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਹੋ ਚੁੱਕੀ ਹੈ। 'ਸਕਾਈ ਇਜ਼ ਪਿੰਕ' 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News