ਜ਼ਾਇਰਾ ਹੀ ਨਹੀਂ ਸਗੋਂ ਇਨ੍ਹਾਂ ਅਭਿਨੇਤਰੀਆਂ ਨੇ ਵੀ ਅਚਾਨਕ ਬਾਲੀਵੁੱਡ ਨੂੰ ਆਖ ਦਿੱਤਾ ਸੀ ਅਲਵਿਦਾ

7/1/2019 3:23:38 PM

ਨਵੀਂ ਦਿੱਲੀ (ਬਿਊਰੋ) 'ਦੰਗਲ' ਗਰਲ ਜ਼ਾਇਰਾ ਵਸੀਮ ਨੇ ਅਚਾਨਕ ਬਾਲੀਵੁੱਡ ਤੋਂ ਸੰਨਿਆਸ ਲੈ ਕੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜ਼ਾਇਰਾ ਨੇ ਕਿਹਾ ਕਿ 'ਪੰਜ ਸਾਲ ਤੋਂ ਬਾਲੀਵੁੱਡ 'ਚ ਹਾਂ ਪਰ ਮੈਂ ਇਸ ਫੀਲਡ 'ਚ ਖੁਸ਼ ਨਹੀਂ ਸੀ ਅਤੇ ਇਸ ਪ੍ਰੋਫੈਸ਼ਨ ਦੇ ਚਲਦੇ ਕਿਤੇ ਨਾ ਕਿਤੇ ਆਪਣੀ ਧਾਰਮਿਕ ਆਸਥਾ ਦੇ ਨਾਲ ਸਹਿਜ ਮਹਿਸੂਸ ਨਹੀਂ ਸੀ। ਹਾਲਾਂਕਿ ਜ਼ਾਇਰਾ ਵਸੀਮ ਇਕੱਲੀ ਅਜਿਹੀ ਅਦਾਕਾਰਾ ਨਹੀਂ ਹੈ, ਜਿਨ੍ਹਾਂ ਨੇ ਅਚਾਨਕ ਫੈਸਲੇ ਤੋਂ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਅਜਿਹੀਆਂ ਹੀ ਕਈ ਹੋਰ ਅਦਾਕਾਰਾਂ ਬਾਰੇ, ਜਿਨ੍ਹਾਂ ਨੇ ਅਚਾਨਕ ਬਾਲੀਵੁੱਡ ਨੂੰ ਆਖ ਦਿੱਤਾ ਅਲਵਿਦਾ...

PunjabKesari

ਆਇਸ਼ਾ ਕਪੂਰ
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਲੈਕ' 'ਚ ਰਾਣੀ ਮੁਖਰਜੀ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਆਇਸ਼ਾ ਕਪੂਰ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ, ਹਾਲਾਂਕਿ ਉਨ੍ਹਾਂ ਨੇ ਸਿਰਫ 2 ਫਿਲਮਾਂ ਤੋਂ ਬਾਅਦ ਹੀ ਬਾਲੀਵੁੱਡ ਛੱਡਣ ਦਾ ਫੈਸਲਾ ਕਰ ਲਿਆ ਸੀ।

PunjabKesari

ਆਇਸ਼ਾ ਟਾਕਿਆ
ਆਇਸ਼ਾ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਫਿਲਮ 'ਵਾਂਟਿਡ' ਨਾਲ ਕਾਫੀ ਸੁਰਖੀਆਂ ਪਾਉਣ 'ਚ ਕਾਮਯਾਬ ਰਹੀ ਸੀ। ਉਨ੍ਹਾਂ ਨੇ ਫਿਲਮ 'ਡੋਰ' ਨਾਲ ਆਪਣੇ ਅਭਿਨੈ ਨਾਲ ਐਕਟਿੰਗ ਦਾ ਲੋਹਾ ਵੀ ਮਨਵਾਇਆ ਸੀ। ਹਾਲਾਂਕਿ ਉਨ੍ਹਾਂ ਨੇ ਸਪਾ ਨੇਤਾ ਦੇ ਬੇਟੇ ਫਰਹਾਨ ਆਜ਼ਮੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਐਕਟਿੰਗ ਨੂੰ ਅਲਵਿਦਾ ਆਖ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੇ ਕਈ ਫੈਨਜ਼ ਨੂੰ ਝਟਕਾ ਲੱਗਾ ਸੀ। 

PunjabKesari

ਮਯੂਰੀ ਕਾਂਗੋ
ਸਾਲ 1996 'ਚ ਫਿਲਮ 'ਪਾਪਾ ਕਹਤੇ ਹੈਂ' ਦੇ ਸੌਂਗ 'ਘਰ ਸੇ ਨਿਕਲਤੇ ਹੀ' ਨੇ ਮਯੂਰੀ ਨੂੰ ਕਾਫੀ ਪ੍ਰਸਿੱਧੀ ਦਿਵਾਈ ਸੀ। ਇਸ ਤੋਂ ਇਲਾਵਾ ਮਯੂਰੀ ਸਾਲ 1995 'ਚ ਨੈਸ਼ਨਲ ਐਵਾਰਡ ਫਿਲਮ ਨਸੀਮ 'ਚ ਕੰਮ ਕੀਤਾ ਸੀ। ਉਹ ਸਾਲ 1997 'ਚ ਆਈ ਫਿਲਮ 'ਬੇਤਾਬੀ' ਅਤੇ 2000 'ਚ ਫਿਲਮ 'ਬਾਦਲ' 'ਚ ਵੀ ਨਜ਼ਰ ਆ ਚੁੱਕੀ ਹੈ। 3 ਸਾਲ ਬਾਅਦ ਇਕ ਐੱਨ. ਆਰ. ਆਈ. ਨਾਲ ਵਿਆਹ ਰਚਾਉਣ ਚੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ ਸੀ।

PunjabKesari

ਮਮਤਾ ਕੁਲਕਰਣੀ
ਮਮਤਾ ਕੁਲਕਰਣੀ 90 ਦੇ ਦੌਰ 'ਚ ਬਾਲੀਵੁੱਡ ਦੀ ਸਭ ਤੋਂ ਵੱਡੀ ਅਦਾਕਾਰਾ ਸੀ। ਉਨ੍ਹਾਂ ਨੇ ਆਪਣੇ ਗਲੈਮਰ ਅੰਦਾਜ਼ ਨਾਲ ਲੋਕਾਂ 'ਚ ਖਾਸ ਜਗ੍ਹਾ ਬਣਾਈ ਸੀ। ਹਾਲਾਂਕਿ ਸਾਲ 2000 ਦੇ ਨੇੜੇ ਉਨ੍ਹਾਂ ਨੇ ਬਾਲੀਵੁੱਡ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ, ਜਿਸ ਨਾਲ ਕਈ ਫੈਨਜ਼ ਨੂੰ ਨਿਰਾਸ਼ਾ ਹੋਈ ਸੀ। ਬਾਲੀਵੁੱਡ 'ਚ ਆਪਣੇ ਗਲੈਮਰਸ ਲੁੱਕ ਨਾਲ ਉਨ੍ਹਾਂ ਨੇ ਯੋਗਿਨੀ ਤੱਕ ਦਾ ਸਫਰ ਤੈਅ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News