ਪਾਈ-ਪਾਈ ਦੇ ਮੁਥਾਜ ਹੋ ਗਏ ਸਨ ਇਹ ਬਾਲੀਵੁੱਡ ਸਿਤਾਰੇ, ਇਕ ਨੇ ਤਾਂ ਭੀਖ ਮੰਗ ਕੇ ਕੀਤਾ ਗੁਜ਼ਾਰਾ

8/5/2019 4:58:10 PM

ਮੁੰਬਈ(ਬਿਊਰੋ)— ਮਾਇਆਨਗਰੀ ਮੁੰਬਈ 'ਚ ਹਰ ਰੋਜ਼ ਹਜ਼ਾਰਾਂ ਲੋਕ ਐਕਟਰ ਬਨਣ ਦਾ ਸੁਪਨਾ ਲੈ ਕੇ ਆਉਂਦੇ ਹਨ ਪਰ ਇਨ੍ਹਾਂ 'ਚੋਂ ਕੁਝ ਹੀ ਪਰਦੇ ਤੱਕ ਪਹੁੰਚ ਪਾਉਂਦੇ ਹਨ। ਇਨ੍ਹਾਂ 'ਚੋਂ ਵੀ ਕੁਝ ਕਿਸਮਤ ਵਾਲੇ ਹੁੰਦੇ ਹਨ, ਜੋ ਇੰਡਸਟਰੀ 'ਚ ਵੱਡਾ ਨਾਮ ਬਣ ਕੇ ਉਭੱਰਦੇ ਹਨ। ਕਰੋੜਾਂ ਕਮਾਉਣ ਵਾਲੇ ਇਨ੍ਹਾਂ ਸਿਤਾਰਿਆਂ ਦੀ ਜ਼ਿੰਦਗੀ 'ਚ ਦੁੱਖ ਘੱਟ ਨਹੀਂ ਹੁੰਦੇ। ਕਦੇ-ਕਦੇ ਇਨ੍ਹਾਂ ਦੀ ਹਾਲਤ ਵੀ ਮੰਗਤਿਆਂ ਵਰਗੀ ਹੋ ਜਾਂਦੀ ਹੈ। ਆਓ ਅੱਜ ਅਸੀਂ ਤੁਹਾਨੂੰ ਅਜਿਹੇ ਸਟਾਰਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਅਰਸ਼ ਤੋਂ ਫਰਸ਼ 'ਤੇ ਆ ਗਏ।

ਪ੍ਰਵੀਨ ਬੌਬੀ

ਬਲਾਕਬਸਟਰ ਫਿਲਮ 'ਨਮਕ-ਹਲਾਲ', 'ਅਮਰ ਅਕਬਰ ਐਂਥਨੀ', 'ਸ਼ਾਨ' ਅਤੇ 'ਦੀਵਾਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁਕੀ ਖੂਬਸੂਰਤ ਅਦਾਕਾਰਾ ਪ੍ਰਵੀਨ ਬੌਬੀ ਨੂੰ ਵੀ ਪੈਸਿਆਂ ਦੀ ਕਮੀ ਦੇ ਚਲਦਿਆਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਵੀਨ ਬਿਲਕੁੱਲ ਇਕੱਲੀ ਪੈ ਗਈ ਸੀ। ਦੇਸ਼ ਲਈ ਇਹ ਬਹੁਤ ਹੈਰਾਨ ਕਰਨ ਵਾਲੀ ਖਬਰ ਸੀ, ਜਦੋਂ ਘੱਟ ਉਮਰ 'ਚ ਹੀ ਪ੍ਰਵੀਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੇ ਜੁਹੂ ਵਾਲੇ ਅਪਾਰਟਮੈਂਟ 'ਚ ਮ੍ਰਿਤਕ ਪਾਈ ਗਈ ਸੀ। ਇੱਥੋਂ ਤੱਕ ਕਿ ਹਾਲ ਅਜਿਹਾ ਹੋ ਗਿਆ ਸੀ ਕਿ ਬਾਲੀਵੁੱਡ ਨੇ ਪ੍ਰਵੀਨ ਨੂੰ ਪਾਗਲ ਕਰਾਰ ਕਰ ਦਿੱਤਾ ਸੀ।
PunjabKesari

ਮਿਤਾਲੀ ਸ਼ਰਮਾ

26 ਸਾਲ ਦੀ ਅਦਾਕਾਰਾ ਮਿਤਾਲੀ ਸ਼ਰਮਾ ਆਪਣੇ ਮਾਤਾ-ਪਿਤਾ ਖਿਲਾਫ ਜਾ ਕੇ ਅਦਾਕਾਰਾ ਬਣੀ ਸੀ। ਮਿਤਾਲੀ ਨੇ ਕਈ ਭੋਜਪੁਰੀ ਫਿਲਮਾਂ 'ਚ ਕੰਮ ਕੀਤਾ ਪਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮਿਤਾਲੀ ਨੂੰ ਕੰਮ ਮਿਲਣਾ ਬੰਦ ਹੋ ਗਿਆ। ਇਸ ਨਾਲ ਮਿਤਾਲੀ ਸਦਮੇ 'ਚ ਚਲੀ ਗਈ ਤੇ ਉਨ੍ਹਾਂ ਨੇ ਲੋਕਾਂ ਦੇ ਕਾਰਾਂ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਗਾਲ੍ਹਾਂ ਦੇਣਾ ਸ਼ੁਰੂ ਕਰ ਦਿੱਤਾ।  ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਪਰ ਜਦੋਂ ਪੁਲਸ ਨੇ ਉਨ੍ਹਾਂ ਕੋਲੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਖਾਣ ਲਈ ਕੁਝ ਮੰਗਿਆ। ਉਹ ਪੂਰੀ ਤਰ੍ਹਾਂ ਪਾਗਲ ਹੋ ਚੁਕੀ ਸੀ ਤੇ ਉਨ੍ਹਾਂ ਨੂੰ ਪਾਗਲਖਾਨੇ 'ਚ ਸ਼ਿਫਟ ਕਰ ਦਿੱਤਾ ਗਿਆ।
PunjabKesari

ਗੀਤਾਂਜਲੀ ਨਾਗਪਾਲ

ਮਿਸ ਯੂਨੀਵਰਸ ਸੁਸ਼ਮੀਤਾ ਸੇਨ ਨਾਲ ਰੈਂਪ 'ਤੇ ਚਲਣ ਵਾਲੀ ਮਾਡਲ ਗੀਤਾਂਜਲੀ ਨਾਗਪਾਲ ਇਕ ਅਦਾਕਾਰਾ ਬਣ ਕੇ ਉਭਰੀ ਪਰ ਉਹ ਫਿਲਮਾਂ 'ਚ ਫਲਾਪ ਸਾਬਿਤ ਹੋਈ। ਇਸ ਤੋਂ ਬਾਅਦ ਉਹ ਡਰੱਗਜ਼ ਦੀ ਆਦੀ ਹੋ ਗਈ। ਦੱਸ ਦੇਈਏ ਕਿ ਗੀਤਾਂਜਲੀ ਸਾਊਥ ਦਿੱਲੀ ਦੀ ਮਾਰਕਿਟ 'ਚ ਭੀਖ ਮੰਗਦੇ ਹੋਏ ਦੇਖੀ ਗਈ ਸੀ। ਇੱਥੋਂ ਤੱਕ ਕਿ ਆਪਣਾ ਗੁਜ਼ਾਰਾ ਕਰਨ ਲਈ ਉਹ ਇਕ ਮੇਡ ਵੀ ਬਣ ਗਈ ਸੀ।
PunjabKesari

ਏ ਕੇ ਹੰਗਲ

ਏ ਕੇ ਹੰਗਲ ਨੇ 70 ਤੋਂ 90 ਦੇ ਦਹਾਕੇ ਤੱਕ ਜ਼ਿਆਦਾਤਰ ਫਿਲਮਾਂ 'ਚ ਪਿਤਾ ਜਾਂ ਫਿਰ ਅਦਾਕਾਰਾਂ ਦੇ ਕਰੀਬੀ ਰਿਸ਼ਤੇਦਾਰ ਦਾ ਕਿਰਦਾਰ ਨਿਭਾਇਆ। ਇੱਥੋਂ ਤੱਕ ਕਿ 'ਸ਼ੋਲੇ' ਫਿਲਮ 'ਚ ਉਨ੍ਹਾਂ ਦਾ ਰਹੀਮ ਕਾਕਾ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਆਖਰੀ ਦਿਨਾਂ 'ਚ ਉਨ੍ਹਾਂ ਨੂੰ ਨਿੱਜ਼ੀ ਜ਼ਿੰਦਗੀ 'ਚ ਕਾਫੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਕਿਹਾ ਜਾਂਦਾ ਹੈ ਕਿ ਏ ਕੇ ਹੰਗਲ ਦੇ ਬੇਟੇ ਨੇ ਜਦੋਂ ਇਲਾਜ ਲਈ ਪੈਸੇ ਨਾ ਹੋਣ ਦੀ ਗੱਲ ਦੱਸੀ ਸੀ ਤਾਂ ਉਸ ਸਮੇਂ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਇਲਾਜ ਲਈ 20 ਲੱਖ ਰੁਪਏ ਦਿੱਤੇ ਸਨ। ਨਾਲ ਹੀ ਕਰਨ ਜੌਹਰ ਸਮੇਤ ਕਈ ਹੋਰ ਹਸਤੀਆਂ ਨੇ ਆਰਥਿਕ ਰੂਪ ਨਾਲ ਮਦਦ ਕੀਤੀ।
PunjabKesari

ਅਚਲਾ ਸਚਦੇਵ

ਅਚਲਾ ਸਚਦੇਵ ਬਲਾਕਬਸਟਰ ਫਿਲਮ 'ਵਕਤ' ਨਾਲ ਲੋਕਾਂ ਦੀਆਂ ਨਜ਼ਰਾਂ 'ਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ 'ਦਿਲਵਾਲੇ ਦੁਲਹਨਿਆ ਲੈ ਜਾਏਗੇ' 'ਚ ਦੇਖਿਆ ਗਿਆ। ਉਨ੍ਹਾਂ ਨੇ ਤਕਰੀਬਨ 130 ਹਿੰਦੀ ਫਿਲਮਾਂ 'ਚ ਕੰਮ ਕੀਤਾ। ਇੰਨਾ ਕੁਝ ਕਰਨ ਤੋਂ ਬਾਅਦ ਵੀ ਅਚਲਾ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਆਖਰੀ ਸਮੇਂ 'ਚ ਜਦੋਂ ਇਕ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋਇਆ ਨਾ ਤਾਂ ਉਸ ਸਮੇਂ ਉਨ੍ਹਾਂ ਨਾਲ ਨਾ ਕੋਈ ਸੀ ਅਤੇ ਨਾ ਹੀ ਹਸਪਤਾਲ ਦਾ ਬਿੱਲ ਦੇਣ ਦੇ ਪੈਸੇ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News