''ਅਰਦਾਸ'' ਤੇ ''ਅਰਦਾਸ ਕਰਾਂ'' ਵਰਗੀਆਂ ਫਿਲਮਾਂ ਬਣਾਉਣ ਲਈ ਗਿੱਪੀ ਨੂੰ ਇਨ੍ਹਾਂ ਨੇ ਪ੍ਰੇਰਿਆ

6/21/2019 1:10:00 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਦਾ ਕਾਫੀ ਬੋਲ-ਬਾਲਾ ਹੈ। ਗਿੱਪੀ ਹਮੇਸ਼ਾ ਹੀ ਆਪਣੀਆਂ ਫਿਲਮਾਂ ਤੇ ਗੀਤਾਂ ਨੂੰ ਲੈ ਕੇ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਗਿੱਲੀ ਗਰੇਵਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਅਰਦਾਸ ਕਰਾਂ' ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਬੀਤੇ ਦਿਨੀਂ ਫਿਲਮ ਦੇ ਟਰੇਲਰ ਦਾ ਪਹਿਲਾ ਚੈਪਟਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਿੱਟ ਗਾਇਕ, ਸ਼ਾਨਦਾਰ ਅਦਾਕਾਰ ਤੇ ਵਧੀਆ ਨਿਰਦੇਸ਼ਕ ਵਰਗੇ ਸਾਰੇ ਗੁਣ ਗਿੱਪੀ ਗਰੇਵਾਲ ਹਨ, ਜੋ ਉਨ੍ਹਾਂ ਨੂੰ ਹਮੇਸ਼ਾ ਹੀ ਕੁਝ ਨਵਾਂ ਕਰਨ ਲਈ ਪ੍ਰੇਰਿਤ ਕਰਦੇ ਹਨ। ਸਾਲ 2016 'ਚ ਆਈ ਫਿਲਮ 'ਅਰਦਾਸ' 'ਚ ਗਿੱਪੀ ਨੇ ਲੀਹ ਤੋਂ ਹੱਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ ਕੀਤੀ ਸੀ। ਜਦੋਂ ਇਹ ਫਿਲਮ ਦਰਸ਼ਕਾਂ ਦੇ ਰੂ-ਬ-ਰੂ ਹੋਈ ਤਾਂ ਇਸ ਫਿਲਮ ਦੀ ਕਹਾਣੀ ਨੇ ਨਾਂ ਸਿਰਫ ਹਰ ਇਕ ਦੇ ਦਿਲ ਨੂੰ ਛੂਹਿਆ ਸਗੋਂ ਬਾਕਸ ਆਫ਼ਿਸ 'ਤੇ ਵੀ ਵੱਡੀ ਸਫਲਤਾ ਹਾਸਲ ਕੀਤੀ। ਇਸੇ ਲਈ ਹੁਣ ਗਿੱਪੀ ਗਰੇਵਾਲ ਫਿਲਮ 'ਅਰਦਾਸ' ਦਾ ਸੀਕਵਲ 'ਅਰਦਾਸ ਕਰਾਂ' ਨੂੰ ਲੈ ਕੇ ਆ ਰਹੇ ਹਨ।

PunjabKesari
ਫਿਲਮ ਦੇ ਟਰੇਲਰ ਦੇ ਰੂਪ 'ਚ ਰਿਲੀਜ਼ ਹੋਏ ਟਰੇਲਰ ਦੇ ਪਹਿਲੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਵੀ ਬਾਕਸ ਆਫਿਸ 'ਤੇ ਹਿੱਟ ਹੋਣ ਵਾਲੀ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਕਮੇਡੀ ਤੇ ਰੋਮਾਂਟਿਕ ਫਿਲਮਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਸਾਰਿਆਂ ਤੋਂ ਵੱਖਰੇ ਵਿਸ਼ੇ 'ਤੇ ਫਿਲਮ ਬਣਾਉਣ ਦਾ ਵਿਚਾਰ ਗਿੱਪੀ ਗਰੇਵਾਲ ਨੂੰ ਕਿਵੇਂ ਆਇਆ। ਦਰਅਸਲ ਇਸ ਬਾਰੇ ਗਿੱਪੀ ਨੇ ਇਕ ਇੰਟਰਵਿਊ 'ਚ ਖੁਲਾਸਾ ਕਰਦਿਆ ਕਿਹਾ ਸੀ, ''ਮੇਰੇ ਤੋਂ ਜ਼ਿਆਦਾ ਮੇਰੀ ਪਤਨੀ ਤੇ ਬੱਚੇ ਪ੍ਰਮਾਤਮਾ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਮੈਂ 'ਅਰਦਾਸ' ਵਰਗੀ ਫਿਲਮ ਬਣਾਉਣ ਦਾ ਵਿਚਾਰ ਮੇਰੇ ਮਨ 'ਚ ਆਇਆ ਸੀ।'' ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ 'ਮੇਰੀ ਪਤਨੀ ਰਵਨੀਤ ਕੌਰ ਮੇਰੀ ਪ੍ਰੇਰਨਾ ਹੈ। ਉਨ੍ਹਾਂ ਨੇ ਹੀ ਮੈਨੂੰ ਇਸ ਤਰ੍ਹਾਂ ਦੀ ਫਿਲਮ ਬਣਾਉਣ ਲਈ ਪ੍ਰੇਰਿਆ ਸੀ।'

PunjabKesari
ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਦੀ ਕਹਾਣੀ ਦੋ ਪੀੜ੍ਹੀਆਂ ਦੇ ਫਾਸਲੇ (ਗੈਪ) ਦੀ ਕਹਾਣੀ ਹੈ, ਜਿਸ ਨਾਲ ਇਕ ਵੱਖਰੀ ਊਰਜਾ ਪੈਦਾ ਹੋਣ ਵਾਲੀ ਹੈ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਉਨ੍ਹਾਂ ਦਾ ਬੇਟਾ ਗੁਰਫਤਿਹ ਗਰੇਵਾਲ ਯਾਨੀ ਛਿੰਦਾ ਵੀ ਅਹਿਮ ਭੂਮਿਕਾ 'ਚ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News