ਰਾਨੂ ਮੰਡਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਛਾਈ ਇਹ ਛੋਟੀ ਬੱਚੀ, ਵੀਡੀਓ ਵਾਇਰਲ

12/3/2019 1:13:11 PM

ਮੁੰਬਈ(ਬਿਊਰੋ)- ਲਤਾ ਮੰਗੇਸ਼ਕਰ ਪਿਛਲੇ ਕੁਝ ਦਿਨਾਂ ਤੋਂ ਆਪਣੀ ਖਰਾਬ ਸਿਹਤ ਨੂੰ ਲੈ ਕੇ ਚਰਚਾ ਵਿਚ ਹੈ।  ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਤੋਂ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲ ਹੀ ’ਚ ਇਕ 2 ਸਾਲ ਦੀ ਇਕ ਛੋਟੀ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਲਤਾ ਜੀ ਦਾ ਗੀਤ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਛੋਟੀ ਬੱਚੀ ਨੇ ਲਤਾ ਮੰਗੇਸ਼ਕਰ ਦੀ ਤਰ੍ਹਾਂ ਗੀਤ ਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

 
 
 
 
 
 
 
 
 
 
 
 
 
 

#Musicon #lagjagale🎵 #latamangeshkarji 🙏🙏🙏#babygirl🎀

A post shared by Pragya Medha (@pragyamedha11) on Jul 19, 2019 at 9:32am PDT


ਇਸ ਬੱਚੀ ਦਾ ਨਾਮ ਪ੍ਰਗਿਆ ਮੇਧਾ ਦੱਸਿਆ ਜਾ ਰਿਹਾ ਹੈ। ਪ੍ਰਗਿਆ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਹ ਗੀਤ 1964 ਵਿਚ ਆਈ ਫਿਲਮ ‘ਵੋ ਕੌਣ ਥੀ’ ਦਾ ਹੈ, ਜਿਸ ਸਾਧਨਾ ’ਤੇ ਫਿਲਮਾਇਆ ਗਿਆ ਸੀ। ਬੱਚੀ ਨੇ ਗੀਤ ਦੇ ਬਹੁਤ ਵਧੀਆ ਸੁਰ ਲਗਾਏ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਰਾਨੂ ਮੰਡਲ ਵੀ ਇਹੀ ਗੀਤ ਗਾ ਕੇ ਮਸ਼ਹੂਰ ਹੋ ਗਈ ਸੀ।
PunjabKesari
ਰਾਨੂ ਨੂੰ ਕੋਲਕਾਤਾ ਦੇ ਇਕ ਰੇਲਵੇ ਸਟੇਸ਼ਨ ’ਤੇ ਇਹ ਗੀਤ ਗਾਉਂਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਬਾਲੀਵੁੱਡ ਸਿੰਗਰ, ਐਕਟਰ ਅਤੇ ਮਿਊਜ਼ਿਕ ਕੰਪੋਜਰ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ਵਿਚ ਗੀਤ ਗਾਉਣ ਦਾ ਮੌਕਾ ਦਿੱਤਾ। ਰਾਨੂ ਦਾ ਇਹ ਗੀਤ ਕਾਫੀ ਹਿੱਟ ਵੀ ਹੋਇਆ। ਹੁਣ ਰਾਨੂ ਕੋਲ ਇਕ ਤੋਂ ਬਾਅਦ ਇਕ ਕਈ ਆਫਰ ਆ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News