ਅਕਸ਼ੈ ਖੰਨਾ ਦਾ ਭਰਾ 5 ਸਾਲਾਂ ਬਾਅਦ ਬਾਲੀਵੁੱਡ 'ਚ ਕਰੇਗਾ ਐਂਟਰੀ

2/6/2018 4:29:33 PM

ਨਵੀਂ ਦਿੱਲੀ(ਬਿਊਰੋ)ਫਿਲਮ 'ਲਵ ਆਜ ਕਲ' , 'ਵੇਕ ਅਪ ਸਿਡ' ਅਤੇ 'ਅਰਥ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਐਕਟਰ ਰਾਹੁਲ ਖੰਨਾ ਇਕ ਵਾਰ ਫਿਰ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਉਨ੍ਹਾਂ ਨੇ ਇਹ ਗੱਲ ਇਕ ਇੰਟਰਵਿਊ 'ਚ ਆਖੀ ਹੈ।

 

PunjabKesariਫਿਲਮ 'ਚ ਅਕਸ਼ੇ ਖੰਨਾ ਦੇ ਵੱਡੇ ਭਰਾ ਰਾਹੁਲ ਖੰਨਾ ਨੇ ਇਕ ਇੰਟਰਵਿਊ 'ਚ ਇਹ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਹੀ ਬਾਲੀਵੁੱਡ 'ਚ ਫਿਰ ਤੋਂ ਨਜ਼ਰ ਆਉਣ ਵਾਲੇ ਹਨ ਪਰ ਰਾਹੁਲ ਕਦੋਂ ਅਤੇ ਕਿਹੜੀ ਫਿਲਮ ਨਾਲ ਉਹ ਦੁਬਾਰਾ ਐਂਟ੍ਰੀ ਕਰਨਗੇ ਅਜਿਹਾ ਕੁਝ ਨਹੀਂ ਦੱਸਿਆ ਗਿਆ।

PunjabKesari
ਦੱਸ ਦੇਈਏ ਕਿ ਲੈਕਮੇ ਫੈਸ਼ਨ ਵੀਕ 'ਚ ਰੈਂਪ 'ਤੇ ਆਪਣਾ ਜਾਦੂ ਬਿਖੇਰ ਕੇ ਰਾਹੁਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਦੋਂ ਰਾਹੁਲ ਨਾਲ ਮੈਨਜ਼ ਫੈਸ਼ਨ ਬਾਰੇ 'ਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਅੱਜ ਦੇ ਸਮੇਂ 'ਚ ਮੈਨਜ਼ ਵੀ ਆਪਣੇ ਡ੍ਰੈਸਿੰਗ ਸਟਾਈਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕਰਨਾ ਚਾਹੁੰਦੇ।

PunjabKesari
ਫਿਲਮ 'ਅਰਥ' 'ਚੋਂ ਦਰਸ਼ਕਾ ਦੀ ਨਜ਼ਰ 'ਚ ਆਉਣ ਵਾਲੇ ਰਾਹੁਲ ਖੰਨਾ ਨੇ ਸੈਫ ਅਲੀ ਖਾਨ ਦੀ ਹਿੱਟ ਫਿਲਮ 'ਲਵ ਆਜ ਕਲ' 'ਚ ਅਹਿਮ ਕਿਰਦਾਰ ਨਿਭਾਇਆ ਸੀ।

PunjabKesari

ਫਿਲਮ 'ਅਰਥ' ਲਈ ਰਾਹੁਲ ਨੂੰ ਫਿਲਮਫੇਅਰ ਬੈਸਟ ਮੇਲ ਡੈਬਿਊ ਅਵਾਰਡ ਮਿਲਿਆ ਸੀ ਪਰ ਰਾਹੁਲ ਦਾ ਫਿਲਮੀ ਸਫਰ ਫਲਾਪ ਰਿਹਾ। ਇੱਥੋਂ ਤਕ ਕਿ ਦਰਸ਼ਕ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ।

PunjabKesari
ਰਾਹੁਲ ਦੀ ਆਖਿਰੀ ਫਿਲਮ 2013 'ਚ ਆਈ 'ਫਾਇਰਫਾਈਲਸ' ਸੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਟੈਲੀਵਿਜ਼ਨ 'ਚ ਵੀ ਕੰਮ ਕੀਤਾ ਹੈ। ਉਹ ਆਖਿਰੀ ਵਾਰ ਟੀ.ਵੀ. ਸ਼ੋਅ 'ਦ ਅਮਰੀਕਨਸ' 'ਚ ਨਜ਼ਰ ਆਏ ਸਨ।

PunjabKesari

ਉਨ੍ਹਾਂ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ 1999 'ਚ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਸਿਰਫ 11 ਫਿਲਮਾਂ 'ਚ ਹੀ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News