ਪੁਲ ਤੋਂ ਛਾਲ ਮਾਰ ਕੇ ਐਕਟਰ ਨੇ ਕੀਤੀ ਖੁਦਕੁਸ਼ੀ

5/17/2019 11:25:50 AM

ਲਾਂਸ ਏਜਲਸ (ਬਿਊਰੋ) — ਮਾਰਵਲ ਸਟੂਡੀਓ ਦੀ 2011 'ਚ ਆਈ ਫਿਲਮ 'ਥਾਰ' ਦੇ ਮਸ਼ਹੂਰ ਐਕਟਰ ਇਸਾਕ ਕੈਪੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਦੱਸ ਦਈਏ ਕਿ ਅਦਾਕਾਰ ਇਸਾਕ ਕੈਪੀ ਨੇ ਗੱਡੀ ਹੇਠਾ ਆ ਕੇ ਖੁਦਕੁਸ਼ੀ ਕੀਤੀ ਹੈ। ਇਸ ਅਦਾਕਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ। ਇਸਾਕ ਕੈਪੀ 42 ਸਾਲਾਂ ਦੇ ਸਨ।

ਖਬਰਾਂ ਮੁਤਾਬਿਕ ਇਸਾਕ ਕੈਪੀ ਇਕ ਪੁਲ ਤੋਂ ਹਾਈਵੇਅ 'ਤੇ ਕੁੱਦੇ ਸਨ। ਇਸ ਦੌਰਾਨ ਦੋ ਮੁੰਡਿਆਂ ਨੇ ਇਸ ਐਕਟਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਪੁਲ ਤੋਂ ਹੇਠਾ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਏ ਅਤੇ ਮੌਕੇ ਹੀ ਉਨ੍ਹਾਂ ਦੀ ਮੌਤ ਹੋ ਗਈ।

 

 
 
 
 
 
 
 
 
 
 
 
 
 
 

Beware the man that has nothing to lose, for he has nothing to protect.

A post shared by Isaac Kappy (@isaackappy) on May 12, 2019 at 6:14pm PDT

ਦੱਸਣਯੋਗ ਹੈ ਕਿ ਅਦਾਕਾਰ ਦੀ ਮੌਤ ਦੀ ਪੁਸ਼ਟੀ ਪੁਲਸ ਨੇ ਵੀ ਕਰ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਉਹ ਕਾਫੀ ਤਣਾਅ 'ਚ ਸਨ। ਇਸਾਕ ਕੈਪੀ ਵੱਲੋਂ ਸ਼ੇਅਰ ਕੀਤੀ ਪੋਸਟ 'ਚ ਉਨ੍ਹਾਂ ਨੇ ਆਪਣੇ ਜੀਵਨ ਦੇ ਕਈ ਪਹਿਲੂਆਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸ਼ਰਾਬ ਤੇ ਨਸ਼ੇ ਦਾ ਨਾਲ ਸੰਘਰਸ਼ ਬਾਰੇ ਵੀ ਲਿਖਿਆ ਹੈ।'' ਇਸ ਤੋਂ ਇਲਾਵਾ ਇਸਾਕ ਕੈਪੀ ਨੇ ਇਸ ਪੋਸਟ 'ਚ ਅਮਰੀਕੀ ਰਾਸ਼ਟਰਪਤੀ ਤੋਂ ਮੁਆਫੀ ਵੀ ਮੰਗੀ ਹੈ। ਇਸ ਤੋਂ ਇਲਾਵਾ ਕੈਪੀ ਨੇ ਉਨ੍ਹਾਂ ਲੋਕਾਂ ਤੋਂ ਵੀ ਮੁਆਫੀ ਮੰਗੀ ਹੈ, ਜਿਨ੍ਹਾਂ ਦਾ ਦਿਲ ਉਹ ਨੇ ਜਾਣੇ ਅਨਜਾਣੇ 'ਚ ਦੁਖਾਇਆ ਸੀ। ਇਸਾਕ ਕੈਪੀ ਨੇ 'ਥਾਰ' ਫਿਲਮ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News