ਤਾਂ ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਨਾਲ ਵਾਇਰਲ ਹੋ ਰਹੀ ਹੈ ਸਿਧਾਰਥ ਸ਼ੁਕਲਾ ਦੀ ਤਸਵੀਰ

6/11/2020 5:16:34 PM

ਜਲੰਧਰ (ਬਿਊਰੋ) — ਹਾਲ ਹੀ 'ਚ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਵੀ ਦਿਸ ਰਹੀ ਹੈ। ਟੀ. ਵੀ ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦੀ ਇਕ ਥ੍ਰੋਅਬੈਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ 'ਚ ਐਸ਼ਵਰਿਆ ਰਾਏ ਨੂੰ ਵੇਖ ਕੇ ਸਿਧਾਰਥ ਮੁਸਕਰਾ ਰਹੇ ਹਨ। ਇਸ ਨਾਲ ਹੀ ਅਭਿਨੇਤਰੀ ਹੱਸਦੀ ਵਿਖਾਈ ਦੇ ਰਹੀ ਹੈ। ਇਹ ਤਸਵੀਰ ਸਿਧਾਰਥ ਫੈਨਕਲੱਬ ਪੇਜ 'ਤੇ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Throwack IGT 7 😍😍 @realsidharthshukla @aishwaryaraibachchan_arb #sidharthshukla#aishwaryarai #realsid #sidhearts #lockdownkingsid #chartbustersid #sidmania

A post shared by 𝑺𝒊𝒅𝒉𝒂𝒓𝒕𝒉𝑺𝒉𝒖𝒌𝒍𝒂__𝑭𝒂𝒏𝒄𝒍𝒖𝒃 (@sidharthshukla__fanclub) on May 27, 2020 at 11:39pm PDT

ਇਹ ਥ੍ਰੋਬੈਕ ਤਸਵੀਰ ਉਦੋਂ ਕੀਤੀ ਗਈ ਸੀ ਜਦੋਂ ਸਿਧਾਰਥ ਸ਼ੁਕਲਾ ਨੇ 'ਇੰਡੀਆਜ਼ ਗੌਟ ਟੇਲੈਂਟ 7' ਦੀ ਮੇਜ਼ਬਾਨੀ ਕੀਤੀ ਸੀ। ਇਸ ਦੇ ਨਾਲ ਹੀ ਐਸ਼ਵਰਿਆ ਰਾਏ ਆਪਣੇ ਸਹਿ-ਅਭਿਨੇਤਾ ਰਣਦੀਪ ਹੁੱਡਾ ਦੇ ਨਾਲ ਸ਼ੋਅ 'ਤੇ ਆਪਣੀ ਫਿਲਮ 'ਸਰਬਜੀਤ' ਦੀ ਪ੍ਰਮੋਸ਼ਨ ਕਰਦੀ ਵਿਖਾਈ ਦਿੱਤੀ ਸੀ। ਇਸ ਦੇ ਨਾਲ ਹੀ ਸ਼ੋਅ ਦੇ ਸੈੱਟ 'ਤੇ ਐਸ਼ਵਰਿਆ ਰਾਏ ਦੀ ਆਮਦ ਬਹੁਤ ਜ਼ਿਆਦਾ ਸੀ। ਉਥੇ ਹੀ ਸਿਧਾਰਥ ਦੇ ਪ੍ਰਸ਼ੰਸਕਾਂ ਨੂੰ ਤਸਵੀਰ 'ਚ ਅਭਿਨੇਤਾ ਦਾ ਫੈਨਬੁਆਏ ਪਲ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਤਸਵੀਰ 'ਚ ਐਸ਼ਵਰਿਆ ਰਾਏ ਵ੍ਹਾਈਟ ਕਲਰ ਦੇ ਸੂਟ 'ਚ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Just in case you guys haven’t realised.... today is a Sunday ... make the most 😉

A post shared by Sidharth Shukla (@realsidharthshukla) on May 17, 2020 at 2:01am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News