Box Office : ''ਠਗਸ ਆਫ ਹਿੰਦੋਸਤਾਨ'' ਨੇ ਪਹਿਲੇ ਹਫਤੇ ''ਚ ਕਮਾਏ ਇੰਨੇ ਕਰੋੜ

11/16/2018 6:17:47 PM

ਮੁੰਬਈ (ਬਿਊਰੋ)— ਆਮਿਰ ਖਾਨ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 9 ਦਿਨ ਬੀਤ ਚੁੱਕੇ ਹਨ। ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਓਪਨਿੰਗ ਨਾਲ ਕਈ ਰਿਕਾਰਡ ਬਣਾਏ ਸਨ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ 50.75 ਕਰੋੜ, ਦੂਜੇ ਦਿਨ ਸ਼ੁੱਕਰਵਾਰ 28.25 ਕਰੋੜ, ਤੀਜੇ ਦਿਨ ਸ਼ਨੀਵਾਰ 22.75 ਕਰੋੜ, ਚੌਥੇ ਦਿਨ ਐਤਵਾਰ 17.25 ਕਰੋੜ, 5ਵੇਂ ਦਿਨ ਸੋਮਵਾਰ 5.50 ਕਰੋੜ, 6ਵੇਂ ਦਿਨ ਮੰਗਲਵਾਰ 4.35 ਕਰੋੜ, 7ਵੇਂ ਦਿਨ ਬੁੱਧਵਾਰ 3.50 ਕਰੋੜ ਅਤੇ 8ਵੇਂ ਦਿਨ ਵੀਰਵਾਰ 2.60 ਕਰੋੜ ਦੀ ਕਮਾਈ ਕੀਤੀ। ਉੱਥੇ ਹੀ ਇਸ ਫਿਲਮ ਨੇ ਤਾਮਿਲ ਤੇ ਤੇਲਗੂ 'ਚ ਹੁਣ ਤੱਕ 5.45 ਕਰੋੜ ਕਮਾਏ ਸਨ। ਫਿਲਮ ਨੇ ਪਹਿਲੇ ਹਫਤੇ 'ਚ ਕੁੱਲ ਮਿਲਾ ਕੇ 140.40 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਤ ਇਸ ਫਿਲਮ 'ਚ ਅਮਿਤਾਭ ਬੱਚਨ, ਆਮਿਰ ਖਾਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਉੱਥੇ ਹੀ ਯਸ਼ ਰਾਜ ਫਿਲਮਸ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ। ਇਸ ਫਿਲਮ ਨੂੰ ਰਿਲੀਜ਼ਿੰਗ ਲਈ ਦੇਸ਼ 'ਚ 5,000 ਅਤੇ ਓਵਰਸੀਜ਼ 'ਚ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News