ਇੰਟਰਨੈੱਟ ''ਤੇ ਖੂਬ ਵਾਇਰਲ ਹੋ ਰਿਹੈ ਦਿਸ਼ਾ ਤੇ ਟਾਈਗਰ ਦਾ ਇਹ ਵੀਡੀਓ

4/9/2019 8:52:44 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਅਕਸਰ ਹੀ ਮੀਡੀਆ ਕੈਮਰਿਆਂ 'ਚ ਇਕੱਠੇ ਕੈਦ ਹੋ ਜਾਂਦੇ ਹਨ ਪਰ ਦੋਵਾਂ ਨੂੰ ਫਿਲਮ 'ਬਾਗੀ 2' 'ਚ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਆਪਣੇ ਫੈਨਜ਼ ਨੂੰ ਤੋਹਫਾ ਦੇਣ ਇਕ ਵਾਰ ਫਿਰ ਇਹ ਜੋੜੀ ਸਕ੍ਰੀਨ 'ਤੇ ਨਜ਼ਰ ਆਵੇਗੀ। ਦਿਸ਼ਾ ਤੇ ਟਾਈਗਰ ਕਿਸੇ ਫਿਲਮ 'ਚ ਨਹੀਂ ਸਗੋਂ ਇਕ ਸੋਫਟ ਡ੍ਰਿੰਕ ਦੀ ਐਡ 'ਚ ਨਜ਼ਰ ਆਉਣਗੇ। ਇਸ ਵਿਗਿਆਪਨ ਦੀ ਝਲਕ ਨੂੰ ਕੁਝ ਸਮਾਂ ਪਹਿਲਾਂ ਹੀ ਦਿਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਵਿਗਿਆਪਨ ਦੇ ਟੀਜ਼ਰ 'ਚ ਟਾਈਗਰ ਤੇ ਦਿਸ਼ਾ ਬੇਹੱਦ ਖੂਬਸੂਰਤ ਅੰਦਾਜ਼ ਨਜ਼ਰ ਆ ਰਹੇ ਹਨ। ਵਿਗਿਆਪਨ ਦੀ ਝਲਕ ਨੂੰ ਦੇਖ ਲੱਗਦਾ ਹੈ ਕਿ ਇਸ ਨਾਲ ਦੋਵਾਂ ਦੈ ਫੈਨ ਫਾਲੋਇੰਗ 'ਚ ਵਾਧਾ ਜ਼ਰੂਰ ਹੋਵੇਗਾ।


ਦੱਸ ਦਈਏ ਕਿ ਦਿਸ਼ਾ ਤੇ ਟਾਈਗਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਫਿਲਮ 'ਭਾਰਤ' ਤੇ ਟਾਈਗਰ 'ਸਟੂਡੈਂਟ ਆਫ ਦਿ ਈਅਰ 2' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਦਿਸ਼ਾ ਨੇ ਇਕ ਫਿਲਮ ਆਦਿੱਤਿਆ ਰਾਏ ਕਪੂਰ ਨਾਲ ਵੀ ਸਾਈਨ ਕੀਤੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News