‘ਵਾਰ’ ਦੇਖ ਕੇ ਪ੍ਰੇਸ਼ਾਨ ਹੋਈ ਟਾਈਗਰ ਸ਼ਰਾਫ ਦੀ ਨੰਨ੍ਹੀ ਫੈਨ
10/6/2019 4:11:53 PM
ਮੁੰਬਈ(ਬਿਊਰੋ)- 2 ਅਕਤੂਬਰ ਨੂੰ ਰਿਲੀਜ਼ ਹੋਈ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਦੀ ਫਿਲਮ ‘ਵਾਰ’ ਬਾਕਸ ਆਫਿਸ ’ਤੇ ਵਧੀਆ ਕਮਾਈ ਕਰ ਰਹੀ ਹੈ। ਡਾਇਰੈਕਟਰ ਸਿਧਾਰਥ ਆਨੰਦ ਦੀ ਇਹ ਫਿਲਮ 4000 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਸੀ ਅਤੇ 2019 ਦੀ ਤਿੰਨ ਦਿਨ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ। ‘ਵਾਰ’ ’ਚ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਵਿਚਕਾਰ ਕਈ ਫਾਈਟ ਸੀਨ ਹਨ। ਰਿਤਿਕ ਰੌਸ਼ਨ ਦੇ ਨਾਲ ਟਾਈਗਰ ਸ਼ਰਾਫ ਦੀ ਲੜਾਈ ਨੂੰ ਦੇਖ ਕੇ ਉਨ੍ਹਾਂ ਦੀ ਚਾਰ ਸਾਲ ਦੀ ਇਕ ਛੋਟੀ ਫੈਨ ਦੁਖੀ ਹੋ ਗਈ।
OMG.. thank you sir 😍🤗🙏 Navya is in her gymnastic class will let her know once she is out.. she will go crazy after hearing this from you ❤️😻💃
— Himanshu Chauhan (@longterm_greedy) October 6, 2019
ਇਸ ਤੋਂ ਬਾਅਦ ਛੋਟੀ ਫੈਨ ਦੇ ਪਿਤਾ ਨੇ ਟਵਿਟਰ ’ਤੇ ਟਾਈਗਰ ਸ਼ਰਾਫ ਨੂੰ ਲਿਖਿਆ ਕਿ ਉਨ੍ਹਾਂ ਦੀ ਚਾਰ ਸਾਲ ਦੀ ਧੀ ਜੂਨੀਅਰ ਸ਼ਰਾਫ ਨੂੰ ਬਹੁਤ ਪੰਸਦ ਕਰਦੀ ਹੈ । ਫੈਨ ਦੇ ਪਿਤਾ ਨੇ ਫਿਲਮ ਦੀ ਤਾਰੀਫ ਕੀਤੀ ਪਰ ਕਿਹਾ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਧੀ ਪ੍ਰੇਸ਼ਾਨ ਸੀ। ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ । ਤੁਹਾਡਾ ਇਕ ਹਾਏ ਉਸ ਨੂੰ ਬਹੁਤ ਖੁਸ਼ ਕਰ ਦੇਵੇਗਾ। ਇਸ ਟਵੀਟ ਦੇ ਰਿਪਲਾਈ ਚ ਟਾਈਗਰ ਸ਼ਰਾਫ ਨੇ ਲਿਖਿਆ,‘ਹਾਏ ਨਵਿਆ ! ਹੁਣ ਪ੍ਰੇਸ਼ਾਨ ਨਾ ਹੋਵੋ, ਮੈਂ ਠੀਕ ਹਾਂ ! ਜਲਦ ਹੀ ਪਿਆਰੀ ਬੱਚੀ ਨਾਲ ਮਿਲਣਾ ਚਾਹਾਂਗਾ ਸਰ।’
Hi navya! Dont be sad im ok now! Would love to meet her soon sir https://t.co/oHvA4iIvrZ
— Tiger Shroff (@iTIGERSHROFF) October 6, 2019
ਦੱਸ ਦੇਈਏ ਕਿ ਫਿਲਮ ‘ਵਾਰ’ ’ਚ ਟਾਈਗਰ ਸ਼ਰਾਫ ਅਤੇ ਰਿਤਿਕ ਰੌਸ਼ਨ ਤੋਂ ਇਲਾਵਾ ਵਾਣੀ ਕਪੂਰ, ਅਨੁਪ੍ਰਿਆ ਗੋਇੰਕਾ ਅਤੇ ਆਸ਼ੂਤੋਸ਼ ਰਾਣਾ ਵੀ ਮਹੱਤਵਪੂਰਣ ਰੋਲ ’ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ