ਇਸ ਅਭਿਨੇਤਰੀ ਨਾਲ ਲਿਵ=ਇਨ ਰਿਲੇਸ਼ਨਸ਼ਿਪ ''ਚ ਰਹਿਣ ਦੀ ਤਿਆਰੀ ''ਚ ਹਨ ਟਾਈਗਰ ਸ਼ਰਾਫ

9/26/2017 7:23:04 PM

ਮੁੰਬਈ— ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਲਗਭਗ ਪਿਛਲੇ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਇਹ ਦੋਵੇਂ ਹਮੇਸ਼ਾ ਤੋਂ ਹੀ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਨੇ ਜਨਤਕ ਤੌਰ 'ਤੇ ਇਹ ਗੱਲ ਕਦੇ ਕਬੂਲ ਨਹੀਂ ਕੀਤੀ ਪਰ ਇਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀ ਦੋਸਤ ਇਸ ਬਾਰੇ ਬਾਖੂਬੀ ਜਾਣਦੇ ਹਨ। ਟਾਈਗਰ ਫਿਲਹਾਲ ਤਾਂ ਆਪਣੇ ਮਾਪਿਆਂ ਜੈਕੀ ਸ਼ਰਾਫ ਤੇ ਆਇਸ਼ਾ ਦੱਤ ਸ਼ਰਾਫ ਨਾਲ ਰਹਿ ਰਹੇ ਹਨ ਪਰ ਹੁਣ ਸੂਤਰਾਂ ਦੀ ਮੰਨੀਏ ਤਾਂ ਟਾਈਗਰ ਤੇ ਦਿਸ਼ਾ ਆਪਣੇ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਣਾ ਦੀ ਤਿਆਰੀ 'ਚ ਹਨ।
PunjabKesari
ਖਬਰਾਂ ਮੁਤਾਬਕ ਇਹ ਕੱਪਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਤਿਆਰੀ ਕਰ ਰਿਹਾ ਹੈ। ਇੰਨਾ ਹੀ ਨਹੀਂ, ਦਿਸ਼ਾ ਹਾਲ ਹੀ 'ਚ ਬਾਂਦਰਾ ਦੇ ਇਕ ਨਵੇਂ ਫਲੈਟ 'ਚ ਸ਼ਿਫਟ ਵੀ ਹੋ ਗਈ ਹੈ। ਇਹ ਘਰ ਇਨ੍ਹਾਂ ਦੋਵਾਂ ਨੇ ਮਿਲ ਕੇ ਖਰੀਦਿਆ ਹੈ ਤੇ ਟਾਈਗਰ ਵੀ ਛੇਤੀ ਹੀ ਦਿਸ਼ਾ ਨਾਲ ਸ਼ਿਫਟ ਹੋ ਜਾਣਗੇ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ-ਟਵਿੰਕਲ ਖੰਨਾ ਤੇ ਸੈਫ ਅਲੀ ਖਾਨ-ਕਰੀਨਾ ਕਪੂਰ ਵਰਗੇ ਬਾਲੀਵੁੱਡ ਸਿਤਾਰੇ ਵੀ ਵਿਆਹ ਤੋਂ ਪਹਿਲਾਂ ਲਿਵ-ਇਨ ਰਿਲੇਸ਼ਨ 'ਚ ਰਹਿ ਚੁੱਕੇ ਹਨ।
PunjabKesari
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਇਕ ਇੰਟਰਵਿਊ ਦੌਰਾਨ ਜਦੋਂ ਟਾਈਗਰ ਨੂੰ ਪਰਿਵਾਰ ਤੋਂ ਅਲੱਗ ਰਹਿਣ 'ਤੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ, 'ਮੈਂ ਆਪਣੇ ਮਾਤਾ-ਪਿਤਾ ਨਾਲ ਬਹੁਤ ਪਿਆਰ ਕਰਦਾ ਹਾਂ ਤੇ ਉਨ੍ਹਾਂ ਤੋਂ ਅਲੱਗ ਬਿਲਕੁਲ ਨਹੀਂ ਰਹਿਣਾ ਚਾਹੁੰਦਾ। ਸ਼ੂਟਿੰਗ ਦੀ ਵਜ੍ਹਾ ਕਾਰਨ ਉਂਝ ਵੀ ਪਰਿਵਾਰ ਨਾਲ ਘੱਟ ਹੀ ਮੇਲ ਹੁੰਦਾ ਹੈ ਤਾਂ ਅਲੱਗ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।'
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News