ਮੱਧ ਪ੍ਰਦੇਸ਼ ਦੇ ਇਸ ਗਰੀਬ ਮੁੰਡੇ ਨੂੰ ਬਾਲੀਵੁੱਡ ਕੋਰੀਓਗ੍ਰਾਫਰ ਟੇਰੇਂਸ ਨੇ ਦਿੱਤਾ ਵੱਡਾ ਆਫਰ

5/7/2020 3:07:40 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਟਿਕਟੌਕ ਤੇ ਦੀਪਕ ਸਿੰਘਾੜ ਨਾਂ ਦੇ ਇਕ ਮੁੰਡੇ ਦੀ ਡਾਂਸ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓ ਇੰਨ੍ਹੀਆਂ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਕਿ ਕੁਝ ਵੀਡੀਓ ਸੈਲੀਬ੍ਰਿਟੀ ਤੱਕ ਵੀ ਪਹੁੰਚ ਗਈਆਂ ਹਨ। ਸੈਲੀਬ੍ਰਿਟੀ ਵੀ ਉਨ੍ਹਾਂ ਨਾਲ ਮਿਲਕੇ ਵੀਡੀਓ ਬਣਾਉਣ ਲੱਗੇ ਹਨ ਤੇ ਉਸ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ ਪਰ ਬਾਲੀਵੁੱਡ ਕੋਰੀਓਗ੍ਰਾਫਰ ਟੇਰੇਂਸ ਨੇ ਇਸ ਮੁੰਡੇ ਨੂੰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਦਿੱਤਾ ਹੈ।
PunjabKesari
ਦੱਸ ਦਈਏ ਕਿ ਜਿਹੜੇ ਮੁੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦਾ ਅਸਲ ਨਾਂ ਦੀਪਕ ਸਿੰਘਾੜ ਨਹੀਂ ਹੈ। ਇਸ ਮੁੰਡੇ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ। ਇਹ ਮੁੰਡਾ ਮੱਧ ਪ੍ਰਦੇਸ਼ ਵਿਚ ਆਪਣੀ ਮਾਂ ਨਾਲ ਰਹਿੰਦਾ ਹੈ। ਇਸ ਮੁੰਡੇ ਨੂੰ ਦੀਪਕ ਸਿੰਘਾੜ ਨਾਂ ਦੇ ਮੁੰਡੇ ਨੇ ਡਾਂਸ ਕਰਦੇ ਹੋਏ ਦੇਖ ਲਿਆ ਸੀ। ਦੀਪਕ ਨੇ ਇਸ ਮੁੰਡੇ ਦਾ ਡਾਂਸ ਵੀਡੀਓ ਬਣਾ ਕੇ ਟਿਕਟੌਕ 'ਤੇ ਪਾ ਦਿੱਤਾ।
PunjabKesari

ਵੀਡੀਓ ਖੂਬ ਵਾਇਰਲ ਹੋ ਗਿਆ ਅਤੇ ਦੀਪਕ ਹਰ ਰੋਜ਼ ਇਸ ਮੁੰਡੇ ਦਾ ਇਕ ਵੀਡੀਓ ਬਣਾਉਂਦਾ ਅਤੇ ਉਸ ਨੂੰ ਆਪਣੇ ਟਿਕਟੌਕ ਅਕਾਊਂਟ 'ਤੇ ਅਪਲੋਡ ਕਰ ਦਿੰਦਾ ਹੈ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਦੇਖਿਆ ਉਨ੍ਹਾਂ ਨੂੰ ਲੱਗਿਆ ਕਿ ਡਾਂਸ ਵਾਲਾ ਮੁੰਡਾ ਦੀਪਕ ਹੈ ਪਰ ਇਕ ਵੀਡੀਓ ਵਿਚ ਇਹ ਮੁੰਡਾ ਖੁਦ ਕਹਿੰਦਾ ਹੈ ਕਿ ਉਸ ਦਾ ਨਾਂ ਦੀਪਕ ਨਹੀਂ ਉਦੇ ਸਿੰਘ ਹੈ। ਉਦੇ ਦੀਆਂ ਵੀਡੀਓ ਹਰ ਇਕ ਨੂੰ ਪਸੰਦ ਆ ਰਹੀਆਂ ਹਨ ਪਰ ਟੇਰੇਂਸ ਨੇ ਉਸ ਨੂੰ ਇਕ ਡਾਂਸ ਸ਼ੋਅ ਵਿਚ ਆਡੀਸ਼ਨ ਦੇਣ ਦਾ ਆਫਰ ਦਿੱਤਾ ਹੈ। ਇਹ ਡਾਂਸ ਸ਼ੋਅ ਇਕ ਨਿੱਜੀ ਚੈਨਲ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਕਿਸਮਤ ਦੇ ਸਿਤਾਰੇ ਉਸ ਦਾ ਸਾਥ ਦਿੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News