ਇੰਟਰਨੈੱਟ ''ਤੇ ਵਾਇਰਲ ਹੋਇਆ ਟੀਨਾ ਦੱਤਾ ਦਾ ਗਲੈਮਰਸ ਲੁੱਕ
7/18/2019 11:56:02 AM
ਮੁੰਬਈ(ਬਿਊਰੋ)— ਟੀ.ਵੀ. ਸੀਰੀਅਲ 'ਉਤਰਨ' 'ਚ ਸੰਸਕਾਰੀ ਨੂੰਹ ਇੱਛਾ ਦਾ ਕਿਰਦਾਰ ਨਿਭਾਉਣ ਵਾਲੀ ਟੀਨਾ ਦੱਤਾ ਅਕਸਰ ਆਪਣੀਆਂ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਟੀਨਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਟੀਨਾ ਨੇ ਪੀਚ ਕਲਰ ਦਾ ਵਨ ਸ਼ੋਲਡਰ ਗਾਊਨ ਪਾਇਆ ਹੋਇਆ ਹੈ। ਇਸ ਡਰੈੱਸ 'ਚ ਟੀਨਾ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਮਿਨੀਮਲ ਮੇਕਅੱਪ ਅਤੇ ਈਅਰਰਿੰਗਸ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਟਾਈਲਿਸ਼ ਬਨ ਬਣਾਇਆ ਹੋਇਆ ਹੈ।
ਦੱਸ ਦੇਈਏ ਕਿ ਇਹ ਤਸਵੀਰਾਂ ਕਿਸੇ ਫੋਟੋਸ਼ੂਟ ਦੀਆਂ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਕੰਮ ਦੀ ਗੱਲ ਕਰੀਏ ਤਾਂ ਟੀਨਾ ਇਨ੍ਹੀਂ ਦਿਨੀਂ ਟੀ.ਵੀ. ਸੀਰੀਅਲ 'ਡਾਇਨ' 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਕਈ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ