ਕੋਰੋਨਾ ਦੇ ਡਰ ਕਾਰਨ ਇਸ ਅਦਾਕਾਰਾ ਨੇ ਪੋਸਟਪੋਨ ਕੀਤਾ ਵਿਆਹ

3/20/2020 1:04:48 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲ ਰਹੇ ਇੰਨਫੈਕਸ਼ਨ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਸਾਰੀਆਂ ਥਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਜਿੱਥੇ ਲੋਕ ਇਕੱਠੇ ਹੋ ਸਕਦੇ ਹਨ ਅਤੇ ਲੋਕਾਂ ਨੂੰ ਲਗਾਤਾਰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਵੱਡੇ ਪ੍ਰੋਗਰਾਮ ਦਾ ਪ੍ਰਬੰਧ ਨਾ ਕਰਨ। ਇਸ ਸਾਵਧਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਟੀ.ਵੀ. ਅਦਾਕਾਰਾ ਟੀਨਾ ਫਿਲਿਪ ਅਤੇ ਨਿਖਿਲ ਸ਼ਰਮਾ ਨੇ ਆਪਣੇ ਵਿਆਹ ਦੀ ਡੇਟ ਅੱਗੇ ਵਧਾ ਦਿੱਤੀ ਹੈ। ਮਹਾਮਾਰੀ ਦਾ ਰੂਪ ਲੈ ਚੁੱਕੇ COVID-19 ਦੇ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹੇ ਵਿਚ ਇਨ੍ਹਾਂ ਸਿਤਾਰਿਆਂ ਨੇ ਵੀ ਵਿਆਹ ਕੁੱਝ ਸਮੇਂ ਤੱਕ ਪੋਸਟਪੋਨ ਕਰਨ ਦਾ ਹੀ ਫੈਸਲਾ ਕੀਤਾ ਹੈ। ਟੀਨਾ ਨੇ ਕਿਹਾ, ‘‘ਅਸੀ ਦੋ ਤਰ੍ਹਾਂ ਦਾ ਵਿਆਹ ਕਰਨ ਬਾਰੇ ਪਲਾਨਿੰਗ ਕਰਨ ਰਹੇ ਸੀ। ਮੁੰਬਈ ਵਿਚ ਈਸਾਈ ਵਿਆਹ ਅਤੇ ਫਿਰ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ। ਦੱਸ ਦੇਈਏ ਕਿ ਟੀਨਾ ਅਤੇ ਨਿਖਿਲ ਦੇ ਇਹ ਦੋਵੇਂ ਵਿਆਹ 4 ਅਤੇ 5 ਅਪ੍ਰੈਲ ਨੂੰ ਹੋਣੇ ਸੀ। ਇਸ ਵਿਆਹ ਵਿਚ ਅਮਰੀਕਾ ਅਤੇ ਲੰਡਨ ਵਿਚ ਰਹਿਣ ਵਾਲੇ ਟੀਨਾ ਦੇ ਰਿਸ਼ਤੇਦਾਰਾਂ ਨੇ ਵੀ ਸ਼ਿਰਕਤ ਕਰਨੀ ਸੀ।

ਟੀਨਾ ਨੇ ਦੱਸਿਆ,‘‘ਅਸੀਂ ਵਿਆਹ ਦੀ ਡੇਟ ਅੱਗੇ ਵਧਾ ਦਿੱਤੀ ਹੈ। ਮੈਂ ਸੁਣਿਆ ਹੈ ਕਿ ਕੁੱਝ ਕਪਲਸ ਸਿਰਫ ਆਪਣੇ ਮਾਤਾ-ਪਿਤਾ ਦੀ ਹਾਜ਼ਰੀ ਵਿਚ ਵਿਆਹ ਕਰ ਰਹੇ ਹਨ। ਬਾਕੀ ਜਸ਼ਨ ਨੂੰ ਅੱਗੇ ਦੀਆਂ ਡੇਟਾਂ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਟੀਨਾ ਨੇ ਕਿਹਾ ਕਿ ਬਦਕਿਸਮਤੀ ਨਾਲ ਉਹ ਇਸ ਵਿਕਲਪ ਨੂੰ ਵੀ ਨਹੀਂ ਆਜਮਾ ਸਕਦੇ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਵੀ ਲੰਡਨ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ਆਉਣ ਦੀ ਹੁਕਮ ਅਜੇ ਨਹੀਂ ਮਿਲੇਗੀ। ਇਸ ਦੇ ਨਾਲ ਹੀ ਟੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਤੈਅ ਡੇਟਾਂ ਦੇ ਹਿਸਾਬ ਦੇ ਹੋਟਲ ਦੇ ਕਮਰੇ ਅਤੇ ਬਾਕੀ ਚੀਜ਼ਾਂ ਬੁੱਕ ਕਰ ਲਈਆਂ ਸਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਚੀਜਾਂ ਨੂੰ ਅੱਗੇ ਦੀਆਂ ਡੇਟਾਂ ’ਤੇ ਸੈਟਲ ਕਰਨ ਲਈ ਮਨ ਗਏ ਹਨ।

ਟੀਨਾ ਨੇ ਕਿਹਾ, ‘‘ਮੈਂ ਅਤੇ ਨਿਖਿਲ ਇਸ ਖਾਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਮੰਗਣੀ ਤੋਂ ਬਾਅਦ ਅਸੀਂ 8 ਮਹੀਨੇ ਇੰਤਜ਼ਾਰ ਕੀਤਾ ਤਾਂਕਿ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਲਾਨ ਕੀਤਾ ਜਾ ਸਕੇ। ਮੈਨੂੰ ਮੇਰੇ ਮਾਤਾ-ਪਿਤਾ ਨਾਲ ਵੀ ਮਿਲਣ ਦਾ ਇੰਤਜ਼ਾਰ ਹੈ। ਇਸ ਦੇ ਨਾਲ ਹੀ ਟੀਨਾ ਨੇ ਕਿਹਾ ਕਿ ਮੈਨੂੰ ਕਾਫ਼ੀ ਅਫਸੋਸ ਹੈ ਕਿ ਬਹੁਤ ਸਾਰੀਆਂ ਫਲਾਇਟ ਟਿਕਟਾਂ ਕੈਂਸਲ ਕਰਨੀਆਂ ਪਈਆਂ ਹਨ।’’

ਇਹ ਵੀ ਪੜ੍ਹੋ:ਮੋਦੀ ਦੇ ‘ਜਨਤਾ ਕਰਫਿਊ’ ਦੀ ਅਪੀਲ ’ਤੇ ਆਇਆ ਬਾਲੀਵੁੱਡ ਸਿਤਾਰਿਆਂ ਦਾ ਰਿਐਕਸ਼ਨਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News