ਟਵਿਟਰ ਦਾ PewDiePie ਨੂੰ ਕਰਾਰਾ ਜਵਾਬ, ''ਮੇਰੇ ਪਾਸ ਮਾਂ ਹੈ'' ਕਰ ਰਿਹੈ ਟਰੈਂਡ

3/13/2019 3:54:47 PM

ਮੁੰਬਈ (ਬਿਊਰੋ) — ਪਿਛਲੇ ਕੁਝ ਦਿਨਾਂ ਤੋਂ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਤੇ PewDiePie 'ਚ ਡਿਜ਼ੀਟਲ ਯੁੱਧ ਚੱਲ ਰਿਹਾ ਰਿਹਾ ਹੈ, ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣਾ ਗਿਆ ਹੈ। ਇਸ ਘਮਾਸਾਨ ਯੁੱਧ 'ਚ ਭੂਸ਼ਣ ਕੁਮਾਰ ਦੇ ਸਮਰਥਨ 'ਚ ਜਨਤਾ ਜਨਣਾ ਦੇਸ਼ ਭਗਤੀ 'ਚ ਡੁੱਬੀ ਹੋਈ ਨਜ਼ਰ ਆ ਰਹੀ ਹੈ। ਯੂਟਿਊਬ 'ਤੇ ਜ਼ਿਆਦਾਤਰ ਸਬਸਕ੍ਰਾਈਬਰ ਪਾਉਣ ਦੀ ਦੌੜ 'ਚ ਟੀ-ਸੀਰੀਜ਼ ਤੇ PewDiePie ਸਭ ਤੋਂ ਜ਼ਿਆਜਾ ਸਬਸਕ੍ਰਾਈਬਰ ਆਪਣੇ ਨਾਂ ਕਰਨ ਦੀ ਦੌੜ 'ਚ ਸ਼ਾਮਲ ਹੋ ਗਏ ਹਨ।

ਆਪਣੀ ਸਥਿਤੀ 'ਤੇ ਮੰਡਰਾ ਰਹੇ ਖਤਰੇ ਨੂੰ ਦੇਖਦੇ ਹੋਏ PewDiePie ਸਭ ਤੋਂ ਹੇਠਾ ਡਿੱਗ ਕੇ ਭਾਰਤੀ ਅੰਦੋਲਨ ਦਾ ਅਪਮਾਣ ਕਰ ਰਿਹਾ ਹੈ ਪਰ ਅੰਤਰਰਾਸ਼ਟਰੀ ਕਾਮੇਡੀਅਨ ਨੂੰ ਕਰਾਰਾ ਜਵਾਬ ਦਿੰਦੇ ਹੋਏ, ਟਵਿਟਰ 'ਤੇ ਜਨਤਾ ਨੇ ਹੈਸ਼ਟੈਗ 'ਮੇਰੇ ਪਾਸ ਮਾਂ ਹੈ' ਨਾਲ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਅੰਤਰਰਾਸ਼ਟਰੀ ਕਾਮੇਡੀਅਨ ਕਲਾਕਾਰ ਆਪਣੇ ਚੁਟਕਲਿਆਂ, ਵਿਚਾਰਾਂ ਤੇ ਅੰਦਾਜ਼ੀ ਦਾ ਦਾਅਵਾ ਕਰਦੇ ਹਨ। ਅਜਿਹੇ 'ਚ PewDiePie ਨੂੰ ਮਾਤਾ ਸ਼ੇਰਾਵਾਲੀ ਦੀ ਸ਼ਕਤੀ ਦਰਸਾਉਂਦੇ ਹੋਏ ਭਾਰਤੀ ਨੌਜਵਾਨਾਂ ਨੇ '....' ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਭੂਸ਼ਣ ਕੁਮਾਰ ਨੇ ਭਾਰਤ ਨੂੰ ਨੰਬਰ ਵਨ ਬਣਾਉਣ ਦੀ ਅਪੀਲ ਨਾਲ ਸਾਰੇ ਭਾਰਤੀਆਂ ਤੋਂ ਇਕ ਭਾਵਾਤਮਕ ਵੀਡੀਓ ਦੇ ਜ਼ਰੀਏ ਅਪੀਲ ਕੀਤੀ ਸੀ। ਇਸ ਤੋਂ ਬਾਅਦ ਟੀ-ਸੀਰੀਜ਼ ਦੇ ਮੁੱਖੀ ਨੂੰ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਆਮ ਜਨਤਾ ਦਾ ਵੀ ਭਰਪੂਰ ਸਮਰਥਨ ਮਿਲਿਆ, ਨਤੀਜੇ ਵਜੋਂ ਸਬਸਕ੍ਰਈਬਰ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲਿਆ।
 

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ, ਅਜੇ ਦੇਵਗਨ, ਕ੍ਰਿਤੀ ਸੇਨਨ, ਅਨਿਲ ਕਪੂਰ, ਜੌਨ ਅਬਰਾਹਿਮ, ਦਿਸ਼ਾ ਪਟਾਨੀ ਸਮੇਤ ਹੋਰਨਾਂ ਲੋਕ ਭਾਰਤ ਦੇ ਏਕੀਕਰਨ 'ਚ ਭੂਸ਼ਣ ਕੁਮਾਰ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਹਰ ਪਲ ਸਬਸਕ੍ਰਈਬਰ ਦੀ ਗਿਣਤੀ 'ਚ ਉਤਰਾਅ-ਚੜ੍ਹਾਅ ਦੇ ਨਾਲ, ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਤੇ ਪਿਊਪਾਈਪਾਈ ਇਕ-ਦੂਜੇ ਨੂੰ ਕੜੀ ਟਕਰ ਦੇ ਰਹੇ ਹਨ। ਬਿਜ਼ਨੈੱਸ 'ਚ ਪ੍ਰਮੁੱਖ ਸੰਗੀਤ ਕੰਪਨੀ ਹੋਣ ਵਜੋਂ, ਟੀ-ਸੀਰੀਜ਼ ਨੇ ਫਿਲਮਾਂ ਤੇ ਗੀਤਾਂ ਦੇ ਨਾਲ-ਨਾਲ ਐਲਬਮ ਨਾਲ ਵੀ ਆਪਣੇ ਲਈ ਜਗ੍ਹਾ ਬਣਾ ਲਈ ਹੈ। 13 ਮਾਰਚ 2006 ਨੂੰ ਸਥਾਪਿ ਕੀਤੇ ਗਏ ਇਸ 'ਚ ਉਪ-ਚੈਨਲ, ਗੀਤ ਤੇ ਫਿਲਮ ਟਰੇਲਰ ਸ਼ਾਮਲ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News