ਇਸ ਸਾਲ ਇਨ੍ਹਾਂ 10 ਫਿਲਮਾਂ ਨੇ ਮਾਰੀ ਬਾਜ਼ੀ, ਕੀਤੀ ਜ਼ਬਰਦਸਤ ਕਮਾਈ

8/26/2019 2:37:03 PM

ਮੁੰਬਈ(ਬਿਊਰੋ)— ਇਸ ਸਾਲ ਜੂਨ ਮਹੀਨੇ 'ਚ ਰਿਲੀਜ਼ ਹੋਈ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫਿਲਮ 'ਕਬੀਰ ਸਿੰਘ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਕਰੀਬ 68 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੇ 350 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਹੀ ਕਾਰਨ ਹੈ ਕਿ ਇਸ ਸਾਲ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ 'ਚ ਕਮਾਈ ਦੇ ਮਾਮਲੇ 'ਚ ਸ਼ਾਹਿਦ ਨੇ ਸਲਮਾਨ ਖਾਨ, ਅਕਸ਼ੈ ਕੁਮਾਰ, ਵਿੱਕੀ ਕੌਸ਼ਲ, ਰਣਵੀਰ ਸਿੰਘ ਸਮੇਤ ਕਈ ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਤਰਣ ਆਦਰਸ਼ ਨੇ ਸਾਲ 2019 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ 10 ਫਿਲਮਾਂ ਦੀ ਲਿਸਟ ਜ਼ਾਰੀ ਕੀਤੀ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵਿਟਰ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2019 'ਚ ਸ਼ਾਹਿਦ ਕਪੂਰ ਦੀ 'ਕਬੀਰ ਸਿੰਘ' ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ। ਇਸ ਤੋਂ ਬਾਅਦ ਵਿੱਕੀ ਕੌਸ਼ਲ ਦੀ 'ਉੜੀ', ਤੀਜੇ ਨੰਬਰ 'ਤੇ ਸਲਮਾਨ ਖਾਨ ਦੀ 'ਭਾਰਤ', ਚੌਥੇ ਨੰਬਰ 'ਤੇ ਅਕਸ਼ੈ ਕੁਮਾਰ ਦੀ 'ਮਿਸ਼ਨ ਮੰਗਲ' ਤੇ ਅਕਸ਼ੈ ਕੁਮਾਰ ਦੀ ਹੀ ਦੂਜੀ ਫਿਲਮ 'ਕੇਸਰੀ' ਪੰਜਵੇਂ ਨੰਬਰ 'ਤੇ ਹੈ। ਇਸ 'ਚ 6ਵੇਂ ਨੰਬਰ 'ਤੇ ਮਲਟੀਸਟਾਰਰ ਮੂਵੀ 'ਟੋਟਲ ਧਮਾਲ', 7ਵੇਂ ਨੰਬਰ 'ਤੇ ਰਿਤੀਕ ਰੌਸ਼ਨ ਦੀ 'ਸੁਪਰ 30' 8ਵੇਂ ਨੰਬਰ 'ਤੇ ਰਣਵੀਰ ਸਿੰਘ ਤੇ ਆਲੀਆ ਭੱਟ ਦੀ 'ਗਲੀ ਬੁਆਏ', 9ਵੇਂ ਨੰਬਰ 'ਤੇ ਅਜੇ ਦੇਵਗਨ ਦੀ 'ਦੇ ਦੇ ਪਿਆਰ ਦੇ' ਤੇ 10ਵੇਂ ਨੰਬਰ 'ਤੇ  ਕੰਗਨਾ ਰਣੌਤ ਦੀ 'ਮਣੀਕਰਣਿਕਾ' ਦਾ ਨਾਮ ਸ਼ਾਮਲ ਹੈ।


ਹਾਲਾਂਕਿ, ਅਕਸ਼ੈ ਕੁਮਾਰ ਨੇ ਆਪਣੀ ਹੀ ਫਿਲਮ 'ਕੇਸਰੀ' ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੀ ਦੂਜੀ ਫਿਲਮ 'ਮਿਸ਼ਨ ਮੰਗਲ' ਨੇ 'ਕੇਸਰੀ' ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਫਿਲਮ ਨੇ ਹੁਣ ਤੱਕ ਕੁੱਲ 149.31 ਕਰੋੜ ਦੀ ਕਮਾਈ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News