ਗੀਤਾਂ ਦੇ ਨਾਲ-ਨਾਲ ਵਿਵਾਦਾਂ ਦੇ ਵੀ ਬਾਦਸ਼ਾਹ ਨੇ ਮੀਕਾ ਸਿੰਘ

6/11/2020 9:41:39 AM

ਜਲੰਧਰ (ਬਿਊਰੋ) — ਬਾਲੀਵੁੱਡ 'ਚ ਸੈਂਕੜੇ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਬੀਤੇ ਦਿਨੀਂ ਆਪਣਾ 43ਵਾਂ ਜਨਮਦਿਨ ਮਨਾਇਆ। ਮੀਕਾ ਸਿੰਘ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਪਰ ਮੀਕਾ ਸਿੰਘ ਨੇ ਗੀਤਾਂ ਨਾਲੋਂ ਵੱਧ ਸੁਰਖੀਆਂ ਵਿਵਾਦਾਂ ਨਾਲ ਬਟੋਰੀਆਂ ਹਨ। ਮੀਕਾ ਸਿੰਘ ਗੀਤਾਂ ਦੇ ਨਾਲ-ਨਾਲ ਵਿਵਾਦਾਂ ਦਾ ਵੀ ਬਾਦਸ਼ਾਹ ਹੈ। ਆਓ ਧਿਆਨ ਮਾਰਦੇ ਹਨ ਉਨ੍ਹਾਂ ਦੇ ਕੁੱਝ ਵਿਵਾਦਾਂ ਤੇ...
Top 10 Songs of Mika Singh, we just can't get over!
:- ਪਿਹਲੀ ਕੰਟਰੋਵਰਸੀ ਮੀਕਾ ਦੇ ਜਨਮਦਿਨ 'ਤੇ ਹੀ ਹੋਈ ਸੀ, ਜਿਸਦਾ ਜ਼ਿਕਰ ਅੱਜ ਵੀ ਹੁੰਦਾ ਹੈ। ਮੀਕਾ ਨੇ ਹਿੰਦੀ ਸਿਨੇਮਾ ਦੀ ਆਈਟਮ ਗਰਲ 'ਰਾਖੀ ਸਾਵੰਤ' ਨੂੰ ਜਨਤਕ ਤੌਰ 'ਤੇ ਕਿੱਸ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਫ਼ੀ ਬਵਾਲ ਵੀ ਹੋਇਆ ਸੀ। ਰਾਖੀ ਸਾਵੰਤ ਵੀ ਮੀਕਾ ਸਿੰਘ ਨਾਲ ਕਾਫ਼ੀ ਨਰਾਜ਼ ਹੋ ਗਈ ਸੀ। ਮੀਕਾ ਸਿੰਘ ਨੇ ਜਵਾਬ ਦਿੰਦੇ ਹੋਏ 'ਪੱਪੀ ਕਿਉਂ ਲੀ' ਗੀਤ ਵੀ ਰਿਲੀਜ਼ ਕੀਤਾ ਸੀ।
Chahatt Khanna opens up on dating rumours with singer Mika Singh ...
:- ਮੀਕਾ ਸਿੰਘ ਪੈਸਿਆਂ ਦੀ ਧੋਖਾਤੜੀ ਨੂੰ ਲੈ ਕੇ ਵੀ ਸੁਰਖੀਆਂ 'ਚ ਆ ਚੁੱਕੇ ਹਨ। ਜਦੋਂ ਅਹਿਮਦਾਬਾਦ ਦੀ ਇੱਕ ਈਵੈਂਟ ਕੰਪਨੀ ਨਾਲ 27 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਮੀਕਾ ਸਿੰਘ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਮੀਕਾ ਸਿੰਘ 'ਤੇ ਕੇਸ ਵੀ ਦਰਜ ਕੀਤਾ ਗਿਆ ਸੀ।
Mika Singh apologises for his performance in Pakistan, FWICE ...
:- ਦਿੱਲੀ 'ਚ ਇੱਕ ਈਵੈਂਟ ਦੌਰਾਨ ਮੀਕਾ ਸਿੰਘ ਨੇ ਸਟੇਜ 'ਤੇ ਇੱਕ ਡਾਕਟਰ ਨੂੰ ਥੱਪੜ ਜੜ (ਮਾਰ) ਦਿੱਤਾ ਸੀ। ਗੁੱਸੇ 'ਚ ਡਾਕਟਰ ਨੇ ਮੀਕਾ ਸਿੰਘ ਖਿਲਾਫ਼ ਮਾਮਲਾ ਵੀ ਦਰਜ ਕਰਾਇਆ ਸੀ। ਜਦੋ ਮੀਕਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕੀ ਡਾਕਟਰ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਸੀ, ਜਿਸ ਕਾਰਨ ਮੈਂ ਉਸ ਨੂੰ ਥੱਪੜ ਮਾਰ ਦਿੱਤਾ।
Happy Birthday Mika Singh - DKODING

:- ਭਾਵੇਂ ਮੀਕਾ ਸਿੰਘ ਹਰ ਮਾਮਲੇ ਤੋਂ ਬੱਚਦੇ ਰਹੇ ਪਰ ਇੱਕ ਕੇਸ ਅਜਿਹਾ ਸਾਹਮਣੇ ਆਇਆ, ਜਿਸ ਕਾਰਨ ਮੀਕਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ, ਦੁਬਈ 'ਚ ਇੱਕ ਬ੍ਰਾਜ਼ੀਲੀਅਨ ਮਾਡਲ ਨੇ ਮੀਕਾ ਸਿੰਘ 'ਤੇ ਯੋਨ ਸੋਸ਼ਣ ਦਾ ਇਲਜ਼ਾਮ ਲਾਇਆ ਸੀ, ਨਾਲ ਹੀ ਉਸ ਨੇ ਇਹ ਬਿਆਨ ਵੀ ਦਰਜ ਕਰਵਾਏ ਸਨ ਕੀ ਮੀਕਾ ਸਿੰਘ ਨੇ ਉਸ ਨੂੰ ਇਤਰਾਜ਼ਯੋਗ ਤਸਵੀਰਾਂ ਭੇਜੀਆਂ ਹਨ। ਇਸ ਤੋਂ ਬਾਅਦ ਦੁਬਈ ਪੁਲਸ ਨੇ ਮੀਕਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
India's ban on Mika Singh lifted, says won't sing in Pakistan ...
:- ਸਾਲ 2019 'ਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਆਪਸੀ ਹਾਲਤ ਬੇਹੱਦ ਖਰਾਬ ਹੋ ਗਏ ਸਨ। ਇਸ ਸਮੇਂ ਮੀਕਾ ਸਿੰਘ ਪਾਕਿਸਤਾਨ ਗਏ, ਜਿਥੇ ਵਿਆਹ ਦੇ ਪ੍ਰੋਗਰਾਮ 'ਚ ਉਨ੍ਹਾਂ ਨੇ ਪਰਫਾਰਮੈਂਸ ਵੀ ਦਿੱਤੀ। ਇਸ ਤੋਂ ਬਾਅਦ ਮੁੱਦਾ ਕਾਫ਼ੀ ਗਰਮਾ ਗਿਆ ਅਤੇ ਭਾਰਤ ਪਰਤਣ 'ਤੇ ਮੀਕਾ ਸਿੰਘ ਨੂੰ ਸਪੱਸ਼ਟੀਕਰਨ ਵੀ ਦੇਣੇ ਪਏ ਸਨ।
Mika Singh's performance at Karachi wedding amidst strained India ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News