ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਛਾਈ 'ਟੋਟਲ ਧਮਾਲ'

2/23/2019 3:49:37 PM

ਜਲੰਧਰ(ਬਿਊਰੋ)— ਬਾਲੀਵੁੱਡ ਬਾਕਸ ਆਫਿਸ 'ਤੇ ਇਸ ਹਫਤੇ ਇੰਦਰ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਟੋਟਲ ਧਮਾਲ' ਰਿਲੀਜ਼ ਹੋਈ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਦਿਨ ਹੀ ਵਧੀਆ ਕਮਾਈ ਕੀਤੀ ਹੈ। ਜੀ ਹਾਂ, ਅਜੈ ਦੇਵਗਨ ਦੀ ਫਿਲਮ ਨੇ ਸ਼ੁੱਕਰਵਾਰ ਯਾਨੀ ਪਹਿਲੇ ਦਿਨ ਕਰੀਬ 16.50 ਕਰੋੜ ਦੀ ਕਮਾਈ ਕੀਤੀ।

 

ਫਿਲਮ ਆਲੋਚਕ ਤਰਨ ਆਦਰਸ਼ ਦੇ ਟਵੀਟ ਮੁਤਾਬਕ ਫਿਲਮ ਨੇ 16.50 ਕਰੋੜ ਦੀ ਕਮਾਈ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਫਿਲਮ ਦੀ ਹੋਰ ਵਧੀਆ ਕਮਾਈ ਦੀ ਉਮੀਦ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਫਿਲਮ ਦਾ ਬਜਟ 100 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ 'ਚ ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ, ਅਜੈ ਦੇਵਗਨ, ਮਾਧੁਰੀ ਦੀਕਸ਼ਿਤ, ਅਰਸ਼ਦ ਵਾਰਸੀ, ਸੰਜੈ ਦੱਤ, ਬੋਮਨ ਈਰਾਨੀ, ਈਸ਼ਾ ਗੁਪਤਾ ਸਮੇਤ ਕਈ ਹੋਰ ਸਿਤਾਰੇ ਨਜ਼ਰ ਆ ਰਹੇ ਹਨ।

PunjabKesari
ਦੱਸ ਦੇਈਏ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ CRPF 'ਤੇ ਹਮਲੇ ਤੋਂ ਬਾਅਦ ਦੇਸ਼ਭਰ 'ਚ ਪਾਕਿਸਤਾਨ ਖਿਲਾਫ ਗੁੱਸੇ ਦਾ ਮਾਹੌਲ ਹੈ। ਜਿਸ ਕਾਰਨ ਅਜੈ ਦੇਵਗਨ ਨੇ ਇਸ ਫਿਲਮ ਨੂੰ ਪਾਕਿਸਤਾਨ 'ਚ ਰਿਲੀਜ਼ ਨਹੀਂ ਕੀਤਾ ਹੈ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਅਜੈ ਦੇਵਗਨ ਦੀ ਫਿਲਮ 'ਟੋਟਲ ਧਮਾਲ' ਬਾਕਸ ਆਫਿਸ 'ਤੇ ਕਿੰਨਾ ਧਮਾਲ ਮਚਾਉਂਦੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News