ਚੜ੍ਹਦੀ ਫਰਵਰੀ ਧਮਾਲਾ ਪਾਉਣਗੀਆਂ ਇਹ 4 ਫਿਲਮਾਂ

1/28/2019 12:45:42 PM

ਮੁੰਬਈ(ਬਿਊਰੋ)— ਫਿਲਮਾਂ ਦੇ ਲਿਹਾਜ ਨਾਲ ਇਸ ਸਾਲ ਦੀ ਸ਼ੁਰੂਆਤ 'ਪਾਲੀਟੀਕਲ ਏਜੰਡਾ' 'ਤੇ ਬਣੀਆਂ ਫਿਲਮਾਂ ਨਾਲ ਹੋਈ। ਜਿਨ੍ਹਾਂ ਨੇ ਬਾਕਸ ਆਫਿਸ 'ਤੇ ਠੀਕਠਾਕ ਕਮਾਈ ਕੀਤੀ ਪਰ ਇੰਡਸਟਰੀ ਨੂੰ ਫਰਵਰੀ ਮਹੀਨੇ ਤੋਂ ਕਾਫੀ ਉਮੀਦਾਂ ਹਨ। ਇਸ ਮਹੀਨੇ ਉਂਝ ਤਾਂ ਕਈ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਪਰ ਸਭ ਤੋਂ ਜ਼ਿਆਦਾ ਉਮੀਦਾਂ ਇਨ੍ਹਾਂ 4 ਫਿਲਮਾਂ ਤੋਂ ਹਨ।
1. 'ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ'
ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਮ ਹੈ ਅਨਿਲ ਕਪੂਰ ਅਤੇ ਸੋਨਮ ਕਪੂਰ ਦੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ'। ਜਿਸ ਦੀ ਕਹਾਣੀ ਸਮਲੈਂਗਿਕ ਰਿਸ਼ਤਿਆਂ 'ਤੇ ਆਧਾਰਿਤ ਦੱਸੀ ਜਾ ਰਹੀ ਹੈ। ਫਿਲਮ 'ਚ ਪਿਓ-ਧੀ ਦੀ ਜੋੜੀ ਤੋਂ ਇਲਾਵਾ ਰਾਜਕੁਮਰਾ ਰਾਓ ਅਤੇ ਜੂਹੀ ਚਾਵਲਾ ਵਰਗੇ ਕਲਾਕਾਰ ਨਜ਼ਰ ਆਉਣਗੇ। ਫਿਲਮ ਇਕ ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
PunjabKesari
2. 'ਫਕੀਰ ਆਫ ਵੇਨੀਸ'
ਇਸ ਫਿਲਮ ਦਾ ਡਾਇਰੈਕਸ਼ਨ ਆਨਮਦ ਸੁਰਾਪੁਰ ਨੇ ਕੀਤਾ ਹੈ। ਜਿਸ 'ਚ ਫਰਹਾਨ ਅਖਤਰ, ਅਨੂ ਕਪੂਰ ਅਤੇ ਕਮਾਲ ਸਿੱਧੂ ਨਜ਼ਰ ਆਉਣਗੇ। ਉਂਝ ਤਾਂ ਫ਼ਿਲਮ 2009 'ਚ ਹੀ ਬਣ ਕੇ ਤਿਆਰ ਹੋ ਗਈ ਸੀ ਪਰ ਇਸ ਨੂੰ ਭਾਰਤ 'ਚ 2019 'ਚ ਰਿਲੀਜ਼ ਕੀਤਾ ਜਾਣਾ ਹੈ।
PunjabKesari
3. 'ਗਲੀ ਬੁਆਏ'
ਜ਼ੋਆ ਅਖਤਰ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਗਲੀ ਬੁਆਏ' 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਵੀਰ ਨੇ ਇਕ ਰੈਪਰ ਦਾ ਰੋਲ ਕੀਤਾ ਹੈ।
PunjabKesari
4. 'ਟੋਟਲ ਧਮਾਲ'
ਫਿਲਮ ਨੂੰ ਇੰਦਡਰ ਕੁਮਾਰ ਨੇ ਡਾਇਰੈਕਟ ਕੀਤਾ ਹੈ। ਜਿਸ 'ਚ ਕਈ ਸਟਾਰਸ ਨਜ਼ਰ ਆਉਣਗੇ। ਫਿਲਮ 'ਚ ਅਜੇ ਦੇਵਗਨ ਅਤੇ ਸੰਜੈ ਦੱਤ ਨਾਲ ਅਰਸ਼ਦ ਵਾਰਸੀ, ਮਾਧੁਰੀ ਦੀਕਸ਼ਿਤ ਵਰਗੇ ਕਲਾਕਾਰ ਹਨ। ਇਹ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News