ਬੁਆਏਫਰੈਂਡ ਦੀ ਅਚਾਨਕ ਮੌਤ ਨਾਲ ਟੁੱਟੀ ਸੰਜੈ ਦੱਤ ਦੀ ਧੀ ਤ੍ਰਿਸ਼ਾਲਾ, ਸਾਂਝੀ ਕੀਤੀ ਭਾਵੁਕ ਪੋਸਟ

7/4/2019 5:05:56 PM

ਮੁੰਬਈ(ਬਿਊਰੋ)- ਸੰਜੈ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਆਪਣੇ ਇਟੈਲੀਅਨ ਬੁਆਏਫਰੈਂਡ ਨਾਲ ਰਿਲੇਸ਼ਨਸ਼ਿਪ 'ਚ ਸੀ। ਮੰਗਲਵਾਰ 2 ਜੁਲਾਈ ਨੂੰ ਉਨ੍ਹਾਂ ਦੇ ਬੁਆਏਫਰੈਂਡ ਦੀ ਅਚਾਨਕ ਮੌਤ ਹੋ ਗਈ। ਅਚਾਨਕ ਹੋਈ ਇਸ ਘਟਨਾ ਨਾਲ ਤ੍ਰਿਸ਼ਾਲਾ ਦੱਤ ਟੁੱਟ ਗਈ ਅਤੇ ਉਨ੍ਹਾਂ ਨੇ ਬੇਹੱਦ ਦੁਖੀ ਮਨ ਨਾਲ ਇਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
PunjabKesari
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਦੱਸਦੇ ਹੋਏ ਲਿਖਿਆ,''ਮੇਰਾ ਦਿਲ ਟੁੱਟ ਗਿਆ। ਮੈਨੂੰ ਪਿਆਰ ਕਰਨ, ਪ੍ਰਟੈਕਟ ਅਤੇ ਮੇਰਾ ਖਿਆਲ ਰੱਖਣ ਲਈ ਥੈਂਕਿਊ। ਤੁਸੀਂ ਮੈਨੂੰ ਜ਼ਿੰਦਗੀ 'ਚ ਇੰਨਾ ਖੁਸ਼ ਰੱਖਿਆ ਹੈ, ਜਿਨ੍ਹਾਂ ਮੈਂ ਪਹਿਲਾਂ ਕਦੇ ਨਹੀਂ ਹੋਈ। ਤੁਹਾਡੇ ਨਾਲ ਮਿਲ ਕੇ ਮੈਂ ਦੁਨੀਆ ਦੀ ਸਭ ਤੋਂ ਖੁਸ਼ਨਸੀਬ ਲੜਕੀ ਬਣ ਗਈ ਅਤੇ ਤੁਹਾਡੀ ਬਣ ਕੇ ਧੰਨ ਹੋ ਗਈ। ਤੁਸੀਂ ਹਮੇਸ਼ਾ ਮੇਰੇ ਅੰਦਰ ਜ਼ਿੰਦਾ ਰਹੋਗੇ। ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਤੁਹਾਨੂੰ ਮਿਸ ਕਰਾਂਗੀ, ਜਦੋਂ ਤੱਕ ਕਿ ਅਸੀਂ ਦੁਬਾਰਾ ਨਹੀਂ ਮਿਲਦੇ। ਹਮੇਸ਼ਾ ਲਈ ਤੁਹਾਡੀ, ਜੋ ਤੁਹਾਡੀ ਬੇਲਾ ਮਿਆ।''
PunjabKesari
ਹਾਲਾਂਕਿ ਤ੍ਰਿਸ਼ਾਲਾ ਦੱਤ ਦੇ ਬੁਆਏਫਰੈਂਡ ਬਾਰੇ 'ਚ ਕਦੇ ਬਹੁਤ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਤੋਂ ਪਹਿਲਾਂ ਇਹ ਕਪਲ ਤੱਦ ਚਰਚਾ 'ਚ ਆਇਆ ਸੀ, ਜਦੋਂ ਤ੍ਰਿਸ਼ਾਲਾ ਨੇ ਆਪਣੇ ਬੁਆਏਫਰੈਂਡ ਬਾਰੇ 'ਚ ਕੁਝ ਪੋਸਟਾਂ ਪਾਈਆਂ ਸਨ। ਇਸ ਦੌਰਾਨ ਤ੍ਰਿਸ਼ਾਲਾ ਨੇ ਉਸ ਦਾ ਨਾਮ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਉਹ ਇਕ ਇਟੈਲੀਅਨ ਵਿਅਕਤੀ ਨੂੰ ਡੇਟ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News