ਮਾਂ ਦੀ ਤਸਵੀਰ ਸਾਂਝੀ ਕਰਕੇ ਭਾਵੁਕ ਹੋਈ ਸੰਜੇ ਦੱਤ ਦੀ ਧੀ

12/7/2019 11:05:47 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਨੇ 10 ਦਸੰਬਰ 1996 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਰਿਚਾ ਸ਼ਰਮਾ ਦੀ ਮੌਤ ਬ੍ਰੇਨ ਟਿਊਮਰ ਨਾਲ ਹੋਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 32 ਸਾਲ ਸੀ। ਉਨ੍ਹਾਂ ਦੀ ਮੌਤ ਨੂੰ ਲੱਗਪਗ 23 ਸਾਲ ਹੋ ਗਏ ਹਨ।

 

 
 
 
 
 
 
 
 
 
 
 
 
 
 

📸 Mom #1979 #RIP 🧡

A post shared by Trishala Dutt (@trishaladutt) on Dec 3, 2019 at 11:11pm PST

ਇਸ ਸਭ ਦੇ ਚਲਦਿਆਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸੰਜੇ ਦੱਤ ਤੇ ਰਿਚਾ ਦੀ ਬੇਟੀ ਤ੍ਰਿਸ਼ਲਾ ਦੱਤ ਨੇ ਸ਼ੇਅਰ ਕੀਤਾ ਹੈ। ਰਿਚਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਤ੍ਰਿਸ਼ਲਾ ਨੇ ਉਸ ਨੂੰ ਯਾਦ ਵੀ ਕੀਤਾ ਹੈ।

PunjabKesari

ਤ੍ਰਿਸ਼ਲਾ ਨੇ ਲਿਖਿਆ ਹੈ, ''ਮਾਂ, 1979 ਰੇਸਟ ਇਨ ਪੀਸ''। ਕੈਪਸ਼ਨ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ   ਰਿਚਾ ਦੀ ਇਹ ਤਸਵੀਰ 1979 ਦੀ ਹੈ, ਉਸ ਸਮਂੇ ਰਿਚਾ ਸਿਰਫ 15 ਸਾਲ ਦੀ ਸੀ। ਇਸ ਤਸਵੀਰ 'ਚ ਰਿਚਾ ਬਹੁਤ ਹੀ ਪਿਆਰੀ ਲੱਗ ਰਹੀ ਹੈ।


ਦੱਸ ਦਈਏ ਕਿ ਰਿਚਾ ਸ਼ਰਮਾ ਨੇ 'ਹਮ ਨੌਜਵਾਂ', 'ਅਨੁਭਵ', 'ਇਨਸਾਫ ਕੀ ਆਵਾਜ਼' ਤੇ 'ਸੜਕ ਛਾਪ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਵਿਆਹ ਤੋਂ ਦੋ ਸਾਲ ਬਾਅਦ ਰਿਚਾ ਬਰੇਨ ਟਿਊਮਰ ਵਰਗੀ ਬੀਮਾਰੀ ਨਾਲ ਗ੍ਰਸ਼ਤ ਹੋ ਗਈ ਸੀ। ਤ੍ਰਿਸ਼ਲਾ ਦੀ ਗੱਲ ਕੀਤੀ ਜਾਵੇ ਤਾਂ ਫੈਸ਼ਨ ਇੰਡਸਟਰੀ 'ਚ ਆਪਣੀ ਕਿਸਮਤ ਅਜਮਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News