ਸਲਮਾਨ ਦੇ ਸ਼ੋਅ ‘ਬਿੱਗ ਬੌਸ 13’ ਨੂੰ ਝਟਕਾ, ਟੌਪ 5 ਤੋਂ ਹੋਇਆ ਬਾਹਰ

12/13/2019 11:04:28 AM

ਮੁੰਬਈ(ਬਿਊਰੋ)-  ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਨੂੰ ਵੱਡਾ ਝਟਕਾ ਲੱਗਾ ਹੈ। ਤਮਾਮ ਝਗੜਿਆਂ ਅਤੇ ਵਿਵਾਦਾਂ ਦੇ ਬਾਵਜੂਦ ਸ਼ੋਅ ਟੀ. ਆਰ. ਪੀ. ਦੀ ਦੌੜ 'ਚ ਪਿੱਛੇ ਹੈ ਅਤੇ ਟੌਪ 5 ਸ਼ੋਅਜ਼ ਦੀ ਲਿਸਟ ਤੋਂ ਬਾਹਰ ਹੋ ਗਿਆ ਹੈ। ਆਓ ਦੇਖਦੇ ਹਾਂ ਕਿ ਉਹ ਕਿਹੜੇ ਸ਼ੋਅ ਹਨ, ਜੋ ਟੌਪ 5 'ਚ ਜਗ੍ਹਾ ਬਣਾਏ ਹੋਏ ਹਨ।
‘ਕੁੰਡਲੀ ਭਾਗਿਆ’
ਇਹ ਸ਼ੋਅ ਪਿਛਲੇ ਹਫਤੇ ਦੂਜੇ ਸਥਾਨ ’ਤੇ ਸੀ ਪਰ ਇਸ ਹਫਤੇ ਜ਼ੀ ਟੀ.ਵੀ. ਦੇ ਸ਼ੋਅ ‘ਕੁੰਡਲੀ ਭਾਗਿਆ’ ਨੇ ਆਪਣੀ ਜ਼ਬਰਦਸਤ ਵਾਪਸੀ ਕਰ ਲਈ ਹੈ। ਇਸ ਤੋਂ ਪਹਿਲਾਂ ਵੀ ਇਹ ਸ਼ੋਅ ਦਰਸ਼ਕਾਂ ਦਾ ਰੱਜ ਕੇ ਪਿਆਰ ਲੈ ਰਿਹਾ ਹੈ।
‘ਜਾਦੂ ਹੈ ਜਿਨ ਕਾ’
ਬੀਤੇ ਹਫਤੇ ‘ਜਾਦੂ ਹੈ ਜਿਨ ਕਾ’ ਸ਼ੋਅ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਸੀ ਪਰ ਹੁਣ ਇਹ ਦੂਜੇ ਨੰਬਰ 'ਤੇ ਆ ਗਿਆ ਹੈ।
‘ਤਾਰਕ ਮੇਹਤਾ ਕਾ ਉਲਟਾ ਚਸ਼ਮਾ’
ਸਬ ਟੀ. ਵੀ. ਦਾ ਮਸ਼ਹੂਰ ਕਾਮੇਡੀ ਸ਼ੋਅ ‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਫਿਰ ਇਕ ਵਾਰ ਟਾੱਪ 5 ਟੀ.ਵੀ. ਸ਼ੋਅ 'ਚ ਸ਼ਾਮਿਲ ਹੋ ਚੁੱਕਾ ਹੈ।
‘ਛੋਟੀ ਸਰਦਾਰਨੀ’
ਕਲਰਸ ਟੀ.ਵੀ. 'ਤੇ ਹਾਲ ਹੀ 'ਚ ਸ਼ੁਰੂ ਹੋਏ ਸ਼ੋਅ ‘ਛੋਟੀ ਸਰਦਾਰਨੀ ਵਧੀਆ ਪਰਫਾਰਮੈਂਸ ਦੇ ਰਿਹਾ ਹੈ। ਇਸ ਸ਼ੋਅ ਨੇ ਵਧੀਆ ਟੀ.ਆਰ.ਪੀ. ਹਾਸਲ ਕਰਦੇ ਹੋਏ ਲਗਾਤਾਰ ਟਾੱਪ 5 'ਚ ਜਗ੍ਹਾ ਬਣਾਈ ਹੋਈ ਹੈ।
‘ਕੁਮਕੁਮ ਭਾਗਿਆ’
ਜ਼ੀ ਟੀ.ਵੀ. 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ ‘ਕੁਮਕੁਮ ਭਾਗਿਆ’ ਇਸ ਹਫਤੇ ਪਿੱਛੇ ਗਿਆ ਹੈ। ਸ਼ੋਅ ਦੀ ਟੀ.ਆਰ.ਪੀ. 'ਚ ਕਾਫੀ ਘੱਟ ਆਈ ਹੈ। ਜਿਸ ਨਾਲ ਸ਼ੋਅ ਤੀਜੇ ਨੰਬਰ ਤੋਂ ਸਿੱਧਾ ਪੰਜਵੇਂ ਨੰਬਰ 'ਤੇ ਆ ਗਿਆ ਹੈ।ਦੱਸ ਦਈਏ ਕਿ ਰਿਐਲਿਟੀ ਸ਼ੋਅ ਬਿੱਗ ਬੌਸ ਨੂੰ ਪਿਛਲੇ ਹਫਤੇ ਟਾੱਪ 8 ਲਿਸਟ 'ਚੋਂ ਅਠੱਵਾਂ ਸਥਾਨ ਮਿਲਿਆ ਸੀ। ਇਸ ਹਫਤੇ ਇਸ ਸ਼ੋਅ ਨੇ ਨੌਵਾਂ ਸਥਾਨ ਹਾਸਿਲ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News