''ਤੁਮਬਾਡ'' ''ਚ ਸੋਹਮ ਸ਼ਾਹ ਦੇ ਵਿੰਟੇਜ ਲੁੱਕ ਨੇ ਇਸ ਦਿਲਚਸਪ ਸ਼ੈਲੀ ਪ੍ਰਤੀ ਵਧਾਇਆ ਉਤਸ਼ਾਹ!

9/7/2018 5:23:53 PM

 

ਮੁੰਬਈ (ਬਿਊਰੋ)— ਫਿਲਮ 'ਤੁਮਬਾਡ' 'ਚ ਅਨੁਭਵੀ ਅਭਿਨੇਤਾ ਸੋਹਮ ਸ਼ਾਹ ਅਣਦੇਖੇ ਕਿਰਦਾਰ 'ਚ ਨਜ਼ਰ ਆਉਣਗੇ। ਅਭਿਨੇਤਾ ਫਿਲਮ 'ਚ ਮਹਾਰਾਸ਼ਟਰ ਦੇ ਆਜ਼ਾਦੀ ਯੁੱਗ ਤੋਂ ਪਹਿਲਾਂ ਦੇ 30 ਅਤੇ 40 ਦਹਾਕੇ ਦੇ ਵਿੰਟੇਜ ਲੁੱਕ 'ਚ ਨਜ਼ਰ ਆਉਣਗੇ। ਅਭਿਨੇਤਾ ਆਪਣੇ ਕਿਰਦਾਰ ਮੁਤਾਬਕ ਫਿਲਮ ਮਹਾਰਾਸ਼ਟਰ ਦੇ ਕੋਂਕਨਾਸਥ ਬ੍ਰਹਮਾਂਸ ਵਲੋਂ ਪਹਿਨੀ ਗਈ ਠੇਠ ਪੋਸ਼ਾਕ 'ਚ ਦਿਖਾਈ ਦੇਣਗੇ। ਮੁੱਛਾਂ ਨਾਲ ਸੋਹਮ ਸ਼ਾਹ ਨੇ ਆਪਣੇ ਕਿਰਦਾਰ ਦੀ ਹਰ ਬਾਰੀਕੀ 'ਤੇ ਧਿਆਨ ਦਿੱਤਾ ਹੈ, ਜਿਸ ਨੇ ਫਿਲਮ ਪ੍ਰਤੀ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਆਜ਼ਾਦੀ ਯੁੱਗ ਤੋਂ ਪਹਿਲਾਂ ਇਸਮੇਤਾਲ ਹੋਣ ਵਾਲੇ ਉਪਕਰਨ ਅਤੇ ਵਾਹਨ ਦੇ ਪ੍ਰਦਰਸ਼ਨ ਨਾਲ ਟੀਜ਼ਰ ਨੇ ਪੌਰਾਣਿਕ ਕਥਾਵਾਂ ਅਤੇ ਹਾਰਰ ਦੇ ਦਿਲਚਸਪ ਮਿਸ਼ਰਨ ਨਾਲ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਟੀਜ਼ਰ 'ਚ ਮਹਾਰਾਸ਼ਟਰ ਦੇ ਛੋਟੇ ਕਸਬਿਆਂ ਦੀ ਝਲਕ ਨਾਲ ਦਰਸ਼ਕਾਂ ਦੇ ਦਿਮਾਗ 'ਚ ਆਜ਼ਾਦੀ ਤੋਂ ਪਹਿਲਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਕਲਪਨਾ, ਐਕਸ਼ਨ, ਡਰ ਦੀ ਝਲਕ ਨਾਲ ਆਨੰਦ ਐੱਲ ਰਾਏ ਦੀ 'ਤੁਮਬਾਡ' ਇਕ ਰੋਮਾਂਚਕਾਰੀ ਰੋਲਰ ਕੋਸਟਰ ਸਵਾਰੀ ਵਾਂਗ ਹੋਵੇਗੀ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਮਨੁੱਖ ਦੇ ਲਾਲਚੀ ਸ਼ਖਸੀਅਤ 'ਤੇ ਸਵਾਲ ਉਠਾਉਂਦੇ ਹੋਏ ਨਜ਼ਰ ਆਵੇਗੀ। ਵਿਜ਼ੂਅਲ ਹੈਰਾਨੀਜਨਕ ਫਿਲਮ ਹੋਣ ਕਾਰਨ 'ਤੁਮਬਾਡ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਪ੍ਰਸ਼ੰਸਾ ਦਾ ਕਾਰਨ ਬਣੀ ਹੋਈ ਹੈ। ਸੋਹਮ ਸ਼ਾਹਰ ਦੀ ਇਹ ਮਹੱਤਵਪੂਰਨ ਪ੍ਰੋਜੈਕਟ 6 ਸਾਲ ਦੀ ਰੋਲਰ ਕੋਸਟਰ ਸਵਾਰੀ ਵਾਂਗ ਰਹੀ ਹੈ, ਜਦਕਿ ਆਨੰਦ ਐੱਲ ਰਾਏ ਨੇ ਫਿਲਮ ਦੀ ਸ਼ੈਲੀ-ਪਰਿਭਾਸ਼ਿਤ ਫਿਲਮ ਦੇ ਰੂਪ 'ਚ ਪਰਿਭਾਸ਼ਿਤ ਕੀਤੀ ਹੈ। ਕਲਰ ਯੈਲੋ ਪ੍ਰੋਡਕਸ਼ਨਸ ਅਤੇ ਲਿਟਿਲ ਟਾਊਨ ਫਿਲਮਸ ਦੇ ਸਹਿਯੋਗ ਨਾਲ 'ਤੁਮਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ ਰਾਏ ਦੀ ਪੇਸ਼ਕਾਰੀ ਹੈ। 'ਫਿਲਮ ਆਈ ਵੇਸਟ' ਅਤੇ 'ਫਿਲਮਗੇਟ ਫਿਲਮਸ' ਵਲੋਂ ਸਹਿ-ਨਿਰਮਿਤ 'ਤੁਮਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News