ਡਰ ਦੀ ਨਵੀਂ ਪਰਿਭਾਸ਼ਾ ਘੜੇਗੀ ‘ਤੁੰਬਾਡ’

10/10/2018 10:14:19 AM

ਮੁੰਬਈ(ਬਿਊਰੋ)— ਅਦਾਕਾਰ ਸੋਹਮ ਸ਼ਾਹ ਕਹਿੰਦੇ ਹਨ ਕਿ ਮੈਂ ਜਦੋਂ ਪਹਿਲੀ ਵਾਰ ਫਿਲਮ ਦੀ ਸਕ੍ਰਿਪਟ ਸੁਣੀ ਉਸ ਸਮੇਂ ਮੇਰੇ ਦਿਮਾਗ ’ਚ ਸਿਰਫ ਇਕ ਗੱਲ ਆਈ ਕਿ ਅਜਿਹੀ ਕਹਾਣੀ ਮੈਂ ਪਹਿਲਾਂ ਸੁਣੀ ਤਾਂ ਹੈ ਪਰ ਕਦੇ ਵੱਡੇ ਪਰਦੇ ’ਤੇ ਦੇਖੀ ਨਹੀਂ...। ਹਾਰਰ ਫਿਲਮਾਂ ਤਾਂ ਹੁਣ ਤੱਕ ਬਹੁਤ ਸਾਰੀਅਾਂ ਆ ਚੁੱਕੀਅਾਂ ਹਨ ਪਰ ਹੁਣ ਡਰ ਦੀ ਨਵੀਂ ਪਰਿਭਾਸ਼ਾ ਘੜਨ ਅਜਿਹੀ ਫਿਲਮ ਆ ਰਹੀ ਹੈ ਜੋ ਆਪਣੇ ਸਿਰਲੇਖ ‘ਤੁੰਬਾਡ’ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ’ਚ ਬਣੀ ਹੋਈ ਹੈ। ਰਾਹੀ ਅਨਿਲ ਬਰਵੇ ਅਤੇ ਆਨੰਦ ਗਾਂਧੀ ਵੱਲੋਂ ਨਿਰਦੇਸ਼ਤ ਇਸ ਫਿਲਮ ’ਚ ਸੋਹਮ ਸ਼ਾਹ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਸੋਹਮ ਫਿਲਮ ਦੇ ਚਾਰ ਨਿਰਮਾਤਾਵਾਂ ’ਚੋਂ ਇਕ ਹਨ। ਨਿਰਮਾਤਾ ਆਨੰਦ ਐੱਲ. ਰਾਏ ਅਤੇ ਸੋਹਮ ਸ਼ਾਹ ਕਹਿੰਦੇ ਹਨ ਕਿ ਫਿਲਮ ਦੀ ਕਹਾਣੀ ਸੁਣਦੇ  ਸਾਰ  ਹੀ ਇਹ ਸਮਝ ’ਚ ਆ ਗਿਆ ਸੀ ਕਿ ਇਹ ਫਿਲਮ ਭਾਰਤ ’ਚ ਹਾਰਰ ਨੂੰ ਮੁੜ ਪਰਿਭਾਸ਼ਤ ਕਰੇਗੀ। ਹਾਲਾਂਕਿ ਇਹ ਫਿਲਮ  ਆਸਾਨ ਨਹੀਂ ਰਹੀ। ਇਸ ਨੂੰ ਬਣਾਉਣ ’ਚ 6 ਸਾਲ ਦਾ ਸਮਾਂ ਲੱਗਾ। ਫਿਲਮ ਇਸੇ ਸ਼ੁੱਕਰਵਾਰ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

ਲੋਕਾਂ ਨੂੰ ਡਰਾਉਣਾ ਵਧੇਰੇ ਔਖਾ
ਫਿਲਮ ਨਿਰਮਾਤਾ ਆਨੰਦ ਕਹਿੰਦੇ ਹਨ ਕਿ ਲੋਕਾਂ ਨੂੰ ਡਰਾਉਣਾ ਵਧੇਰੇ ਔਖਾ ਹੁੰਦਾ ਹੈ। ਬਹੁਤ ਸਾਰੀਆਂ ਨਕਲੀ ਚੀਜ਼ਾਂ ਨੂੰ ਜੋੜ ਕੇ ਇਕ ਅਸਲੀ ਇਮੋਸ਼ਨ ਪੈਦਾ ਕਰਨੀ ਪੈਂਦੀ ਹੈ, ਜਿਸ ਲਈ 250 ਵਿਅਕਤੀ ਫਿਲਮ ਦੀ ਹਰ ਬਾਰੀਕੀ ’ਤੇ ਕੰਮ ਕਰ ਕੇ ਇਕ ਕਾਲਪਨਿਕ ਕਿਰਦਾਰ ਨੂੰ ਸੱਚਾ ਮਹਿਸੂਸ ਕਰਵਾਉਂਦੇ ਹਨ। ‘ਤੁੰਬਾਡ’ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ। 

ਜ਼ਿੰਦਗੀ ’ਚ ਮਿਲਦਾ ਹੈ ਇਕ ਵਾਰ ਮੌਕਾ
ਸੋਹਮ ਸ਼ਾਹ ਦੱਸਦੇ ਹਨ,‘‘ਮੈਂ ਜਦੋਂ ਪਹਿਲੀ ਵਾਰ ਫਿਲਮ ਦੀ ਸਕ੍ਰਿਪਟ ਸੁਣੀ ਤਾਂ ਉਸ ਵਕਤ ਮੇਰੇ ਦਿਮਾਗ ਵਿਚ ਇਕ ਹੀ ਗੱਲ ਆਈ ਕਿ ਅਜਿਹੀ ਕਹਾਣੀ ਮੈਂ ਪਹਿਲਾਂ ਸੁਣੀ ਤਾਂ ਹੈ ਪਰ ਕਦੇ ਵੱਡੇ ਪਰਦੇ ’ਤੇ ਨਹੀਂ ਵੇਖੀ। ਉਸੇ ਸਮੇਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਫਿਲਮ ਜ਼ਿੰਦਗੀ ਵਿਚ ਇਕ ਵਾਰ ਮਿਲਣ ਵਾਲਾ ਮੌਕਾ ਹੈ, ਜਿਸ ਨੂੰ ਤੁਰੰਤ ਫੜ ਲੈਣਾ ਚਾਹੀਦਾ ਹੈ।’’ ਸੋਹਮ ਨੂੰ ਇਸ ਫਿਲਮ ਨੂੰ ਬਣਾਉਣ ਸਮੇਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਮੁਤਾਬਕ ਜੋ ਸਭ ਤੋਂ ਵੱਧ ਔਖਾ ਸੀ, ਉਹ ਸੀ ਇੰਨੇ ਲੰਬੇ ਸਮੇਂ ਦੇ ਕ੍ਰੈਕਟਰ ਦੀ ਸਾਈਕਾਲੋਜੀ ਨੂੰ ਫੜੀ ਰੱਖਣਾ। ਸੋਹਮ ਕਹਿੰਦੇ ਹਨ,‘‘ਸ਼ੂਟਿੰਗ ਦੌਰਾਨ ਇਹ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਆਪਣਾ 100 ਫੀਸਦੀ ਧਿਆਨ ਇਸ ਵਲ ਦੇਣਾ ਹੋਵੇਗਾ ਕਿਉਂਕਿ ਜੇ 98 ਫੀਸਦੀ ਵੀ ਦਿੱਤਾ ਤਾਂ ਗੜਬੜ ਹੋ ਜਾਏਗੀ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News