B''Day Spl: ਘੱਟ ਫਿਲਮਾਂ ''ਚ ਕੰਮ ਕਰਨ ਦੇ ਬਾਵਜੂਦ ਕਰੋੜਾਂ ਦੇ ਮਾਲਕ ਹਨ ਤੁਸ਼ਾਰ ਕਪੂਰ
11/20/2019 10:31:27 AM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਤੁਸ਼ਾਰ ਦਾ ਜਨਮ 20 ਨਵੰਬਰ, 1976 ਨੂੰ ਮੁੰਬਈ 'ਚ ਦਿਗੱਜ ਅਭਿਨੇਤਾ ਜਤਿੰਦਰ ਦੇ ਘਰ ਹੋਇਆ। ਤੁਸ਼ਾਰ ਨੇ ਆਪਣੇ ਪਿਤਾ ਦੀ ਤਰ੍ਹਾਂ ਹੀ ਐਕਟਿੰਗ ਨੂੰ ਆਪਣਾ ਕਰੀਅਰ ਚੁਣਿਆ, ਜਿਸ 'ਚ ਉਹ ਆਪਣੇ ਪਾਪਾ ਜੀਤੂ ਦੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ। ਤੁਸ਼ਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2001 'ਚ ਕਰੀਨਾ ਕਪੂਰ ਨਾਲ ਫਿਲਮ 'ਮੁਝੇ ਕੁਛ ਕਹਿਨਾ ਹੈ' ਨਾਲ ਕੀਤੀ ਸੀ।

ਆਪਣੀ ਇਸ ਫਿਲਮ ਨਾਲ ਤੁਸ਼ਾਰ ਨੂੰ ਬੈਸਟ ਮੇਲ ਡੈਬਿਊ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਤੁਸ਼ਾਰ ਦੀ ਕਿਸੇ ਫਿਲਮ ਨੇ ਬਾਕਸਆਫਿਸ 'ਤੇ ਕੁਝ ਕਮਾਲ ਨਾ ਦਿਖਾਇਆ। ਹੁਣ ਤੁਸ਼ਾਰ ਸਾਲ 'ਚ ਇੱਕਾ ਦੁੱਕੀ ਫਿਲਮਾਂ ਹੀ ਕਰਦੇ ਹਨ ਜਿਨ੍ਹਾਂ 'ਚ ਉਹ ਖਾਸ ਕਰ ਸਪੋਰਟਿੰਗ ਰੋਲ ਕਰਦੇ ਹਨ। ਜਿਵੇਂ 'ਗੋਲਮਾਲ ਸੀਰੀਜ਼'।

ਤੁਸ਼ਾਰ ਨੂੰ ਬੇਸ਼ੱਕ ਫਿਲਮਾਂ 'ਚ ਕਾਮਯਾਬੀ ਨਾ ਮਿਲੀ ਹੋਵੇ ਪਰ ਇਸ ਦੇ ਬਾਵਜੂਦ ਉਹ ਕਰੋੜਾਂ ਦੇ ਮਾਲਕ ਹਨ। ਸੂਤਰਾਂ ਮੁਤਾਬਕ ਤੁਸ਼ਾਰ ਕੋਲ 11 ਮਿਲੀਅਨ ਡਾਲਰ (80 ਕਰੋੜ) ਦੀ ਪ੍ਰੋਪਰਟੀ ਹੈ। ਤੁਸ਼ਾਰ ਦੀ ਸਾਲਾਨਾ ਕਮਾਈ 6.40 ਲੱਖ ਡਾਲਰ (4.67 ਕਰੋੜ) ਹੈ।

ਤੁਸ਼ਾਰ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਮਰਸਡੀਜ਼ ਬੇਂਜ, ਰੇਂਜ ਰੋਵਰ, ਬੇਂਟਲੇ ਤੇ ਫੋਰਡ ਜਿਹੀਆਂ ਲਗਜ਼ਰੀ ਕਾਰਾਂ ਹਨ।ਤੁਸ਼ਾਰ ਕੋਲ ਮੁੰਬਈ 'ਚ ਰਿਅਲ ਅਸਟੇਟ ਪ੍ਰੋਪਰਟੀ ਵੀ ਹੈ। ਉਸ ਨੇ 2013 'ਚ ਇਕ ਆਲੀਸ਼ਾਨ ਘਰ ਵੀ ਖਰੀਦੀਆ ਸੀ, ਜਿਸ ਦੀ ਕੀਮਤ 7 ਕਰੋੜ ਰੁਪਏ ਹੈ।

ਤੁਸ਼ਾਰ ਵਿਆਹੁਤਾ ਨਹੀਂ, ਪਰ ਇਸ ਤੋਂ ਬਾਅਦ ਵੀ ਉਹ ਇਕ ਬੱਚੇ ਦੇ ਪਿਤਾ ਹਨ। ਤੁਸ਼ਾਰ ਸੈਰੋਗੇਸੀ ਨਾਲ ਜੂਨ 2016 'ਚ ਬੇਟੇ ਲਕਸ਼ ਦੇ ਪਿਤਾ ਬਣੇ ਸੀ। ਤੁਸ਼ਾਰ ਕਪੂਰ ਨੇ ਆਪਣੇ ਹੀ ਹੋਮ ਪ੍ਰੋਡਕਸ਼ਨ ਦੀਆਂ 7 ਫਿਲਮਾਂ 'ਚ ਕੰਮ ਕੀਤਾ। ਅਜੇ ਵੀ ਤੁਸ਼ਾਰ ਆਪਣੇ ਐਕਟਿੰਗ ਕਰੀਅਰ ਨੂੰ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ।





ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ
