ਰੇਲਵੇ ਸਟੇਸ਼ਨ ਤੇ ਇਸ ਅਦਾਕਾਰਾ ਨਾਲ ਹੋਈ ਬਦਸਲੂਕੀ, ਦੋਸ਼ੀ ਗਿ੍ਰਫਤਾਰ

12/5/2019 4:14:20 PM

ਮੁੰਬਈ(ਬਿਊਰੋ)- ਰੇਲਵੇ ਪੁਲਸ ਨੇ ਇਕ 29 ਸਾਲ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ । ਫੜੇ ਗਏ ਦੋਸ਼ੀ ਨੇ ਰੇਲਵੇ ਸਟੇਸ਼ਨ ਤੇ ਇਕ ਟੀ.ਵੀ. ਅਦਾਕਾਰਾ ਤੇ ਉਸ ਦੀ ਐੱਨ.ਆਰ.ਆਈ. ਦੋਸਤ ਦਾ ਨਾ ਸਿਰਫ ਪਿੱਛਾ ਕੀਤਾ, ਸਗੋਂ ਉਨ੍ਹਾਂ ਨਾਲ ਰੇਲਵੇ ਸਟੇਸ਼ਨ ਤੇ ਕੁੱਟਮਾਰ ਵੀ ਕੀਤੀ । ਫੜੇ ਗਏ ਦੋਸ਼ੀ ਦੀ ਪਛਾਣ ਸ਼ਾਹਰੁਖ ਸ਼ੇਖ ਦੇ ਤੌਰ ’ਤੇ ਹੋਈ ਹੈ । ਜਿਸ ਅਦਾਕਾਰਾ ਨਾਲ ਸ਼ਾਹਰੁਖ ਨੇ ਕੁੱਟਮਾਰ ਕੀਤੀ ਹੈ, ਉਸ ਦਾ ਨਾਂਅ ਹਰਸ਼ਿਤਾ ਕਸ਼ਯਪ ਹੈ ਤੇ ਉਹ ਇਕ ਵੈੱਬ ਸੀਰੀਜ ਲਈ ਕੰਮ ਕਰ ਰਹੀ ਹੈ । ਹਰਸ਼ਿਤਾ ਨੇ ਦੱਸਿਆ ਕਿ ਉਹ ਤੇ ਉਸ ਦੀ ਦੋਸਤ ਕਿਸੇ ਕੰਮ ਤੋਂ ਬਾਅਦ ਘਰ ਜਾਣ ਲਈ ਗੱਡੀ ਫੜਨ ਲਈ ਰੇਲਵੇ ਸਟੇਸ਼ਨ ਪਹੁੰਚੀਆਂ ਸਨ, ਜਦੋਂ ਉਹ ਟਿੱਕਟ ਲੈਣ ਲਈ ਲਾਈਨ ਵਿਚ ਖੜੀ ਹੋਈ ਤਾਂ ਇਕ ਵਿਅਕਤੀ ਉਨ੍ਹਾਂ ਨੂੰ ਲਗਾਤਾਰ ਘੂਰ ਰਿਹਾ ਸੀ।
PunjabKesari
ਸ਼ੁਰੂਆਤ ਵਿਚ ਅਸੀਂ ਇਸ ਨੂੰ ਇਗਨੋਰ ਕੀਤਾ ਪਰ ਬਾਅਦ ਵਿਚ ਅਸੀਂ ਨੋਟਿਸ ਕੀਤਾ ਕਿ ਉਹ ਸਾਡਾ ਪਿੱਛਾ ਕਰ ਰਿਹਾ ਹੈ । ਇਸ ਤੋਂ ਬਾਅਦ ਅਸੀਂ ਉਸ ਸ਼ਖਸ ਨੂੰ ਪੁੱਛਿਆ ਕਿ ਉਹ ਸਾਡਾ ਪਿੱਛਾ ਕਿਉਂ ਕਰ ਰਿਹਾ ਹੈ ਤਾਂ ਇਸ ਤੋਂ ਬਾਅਦ ਸਾਡੇ ਨਾਲ ਲੜਣ ਲੱਗ ਗਿਆ ਤੇ ਸਾਡੇ ਨਾਲ ਹੱਥੋਪਾਈ ਕਰਨ ਲੱਗਾ । ਉੱਥੇ ਮੌਜੂਦ ਲੋਕਾਂ ਨੇ ਸਾਨੂੰ ਬਚਾਇਆ ਤੇ ਚੌਂਕੀ ਲੈ ਗਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News