ਕਾਮਿਆ ਪੰਜਾਬੀ ਨੇ ਪ੍ਰੇਮੀ ਨਾਲ ਕੀਤੀ ਮੰਗਣੀ, ਇਸ ਦਿਨ ਹੋਵੇਗਾ ਵਿਆਹ

2/9/2020 4:16:06 PM

ਨਵੀਂ ਦਿੱਲੀ (ਬਿਊਰੋ): ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ ਸਾਬਕਾ ਮੁਕਾਬਲੇਬਾਜ਼ ਕਾਮਿਆ ਪੰਜਾਬੀ ਨੇ ਹਾਲ ਹੀ ਵਿਚ ਆਪਣੇ ਬੁਆਏਫਰੈਂਡ ਸ਼ਲਭ ਦਾਂਗ ਨਾਲ ਮੰਗਣੀ ਕਰਵਾ ਲਈ ਹੈ। ਇਸ ਗੱਲ ਦੀ ਜਾਣਕਾਰੀ ਕਾਮਿਆ ਨੇ ਖੁੱਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਸ਼ਲਭ ਨੇ ਉਨ੍ਹਾਂ ਨੂੰ ਪੂਰੇ ਪਰਿਵਾਰ ਸਾਹਮਣੇ ਗੁਰਦੁਆਰੇ 'ਚ ਅੰਗੂਠੀ ਪਹਿਨਾਈ।

PunjabKesari
ਕਾਮਿਆ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਲਭ ਤੇ ਕਾਮਿਆ ਕਾਫੀ ਖੁੱਸ਼ ਨਜ਼ਰ ਆ ਰਹੇ ਹਨ। ਦੋਵਾਂ ਨੇ ਗੁਰਦੁਆਰੇ 'ਚ ਮੱਥਾ ਟੇਕਿਆ ਤੇ ਪਰਿਵਾਰ ਦਾ ਆਸ਼ੀਰਵਾਦ ਲੈ ਕੇ ਮੰਗਣੀ ਕੀਤੀ। 10 ਫਰਵਰੀ ਨੂੰ ਸ਼ਲਭ ਤੇ ਕਾਮਿਆ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਆਪਣੇ ਵਿਆਹ ਦੀ ਡੇਟ ਦੱਸੀ ਸੀ।

PunjabKesari
ਅਦਾਕਾਰਾ ਨੇ ਲਿਖਿਆ,‘‘ਮੈਂ ਇੱਥੇ ਆਪਣੀ ਫੇਵਰੇਟ ਤਸਵੀਰ ਤੇ ਆਪਣੇ ਫੇਵਰੇਟ ਇਨਸਾਨ ਨਾਲ ਆਪਣੀ ਫੇਵਰੇਟ ਡੇਟ ਅਨਾਊਂਸ ਕਰ ਰਹੀ ਹਾਂ, 10 ਫਰਵਰੀ 2020, ਸਾਨੂੰ ਆਸ਼ੀਰਵਾਦ ਦਿਉ ਸਾਡੇ ਨਵੇਂ ਸਫ਼ਰ ਤੇ ਨਵੀਂ ਸ਼ੁਰੂਆਤ ਲਈ।’’

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News