ਟੀ. ਵੀ. ਅਦਾਕਾਰਾ ਚਾਹਤ ਪਾਂਡੇ ਨੂੰ ਹੋਈ ਜੇਲ੍ਹ, ਜਾਣੋ ਪੂਰਾ ਮਾਮਲਾ

6/18/2020 11:58:42 AM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਚਾਹਤ ਪਾਂਡੇ ਨੂੰ ਜੇਲ੍ਹ ਹੋ ਗਈ ਹੈ। ਚਾਹਤ ਤੇ ਉਸ ਦੀ ਮਾਂ 'ਤੇ ਮਾਮੇ ਦੇ ਘਰ ਜਾ ਕੇ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਪਾਰਿਵਾਰਕ ਮਾਮਲਿਆਂ 'ਚ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਬੁੱਧਵਾਰ ਨੂੰ ਦਮੋਹ ਕੋਰਟ 'ਚ ਪੇਸ਼ ਕੀਤਾ, ਉਸ ਤੋਂ ਬਾਅਦ ਮਾਂ-ਬੇਟੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਥੇ ਹੀ ਇਸ ਘਟਨਾ 'ਚ ਅਦਾਕਾਰਾ ਚਾਹਤ ਪਾਂਡੇ ਦੇ 2 ਨਾਬਾਲਿਗ ਭਰਾ ਵੀ ਸ਼ਾਮਲ ਹਨ। ਕੋਰਟ ਨੇ ਨਾਬਾਲਿਗ ਭਰਾਵਾਂ ਨੂੰ ਰਾਹਤ ਦਿੰਦੇ ਹੋਏ ਜੇਲ੍ਹ ਨਹੀਂ ਭੇਜਿਆ।

ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਅਦਾਕਾਰਾ ਤੇ ਉਸ ਦੀ ਮਾਂ ਅਤੇ 2 ਨਾਬਾਲਿਗ ਭਰਾਵਾਂ ਨਾਲ ਆਪਣੇ ਮਾਮੇ ਤਨੁਸ਼ ਪਰਾਸ਼ਰ ਦੇ ਘਰ ਗਏ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ 'ਚ ਲੜਾਈ ਹੋ ਗਈ ਤੇ ਚਾਹਤ ਦੇ ਪਰਿਵਾਰ ਦੇ ਲੋਕਾਂ ਨੇ ਮਾਮੇ ਤੇ ਉਸ ਦੀ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਹੀ ਉਸ ਦੇ ਘਰ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਲੜਾਈ 'ਚ ਚਾਹਤ ਦੇ ਪਰਿਵਾਰ ਨੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਪਰ ਇਹ ਸਾਰੀ ਘਟਨਾ ਵਿਰੋਧੀ ਧਿਰ ਨੇ ਮੋਬਾਇਲ/ਫੋਨ 'ਚ ਕੈਦ ਕਰ ਲਈ। ਪੁਲਸ ਦੇ ਸਾਹਮਣੇ ਮਾਮੇ ਨੇ ਇਹੀ ਸਬੂਤ ਪੇਸ਼ ਕੀਤੇ, ਇਸੇ ਦੇ ਆਧਾਰ 'ਤੇ ਮਾਂ-ਧੀ ਦੀ ਗ੍ਰਿਫਤਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਮਾਮੀ ਦੋਵਾਂ ਮਾਂ-ਧੀ 'ਤੇ ਐੱਫ. ਆਈ. ਆਰ. ਕਰਵਾ ਚੁੱਕੀ ਹੈ।

ਇਹ ਹੈ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਲੜਾਈ ਦੀ ਅਸਲੀ ਵਜ੍ਹਾ ਮਾਮੇ ਦੀ ਸੰਪਤੀ/ਜਾਇਦਾਦ ਹੈ। ਦਰਅਸਲ, ਚਾਹਤ ਪਾਂਡੇ ਦੇ ਮਾਮੇ ਦੇ  ਕੋਈ ਬੱਚਾ ਨਹੀਂ ਹੈ। ਉਨ੍ਹਾਂ ਨੇ ਕਿਸੇ ਬੱਚੇ ਨੂੰ ਗੋਦ ਲਿਆ ਹੈ। ਚਾਹਤ ਦੀ ਮਾਂ ਚਾਹੁੰਦੀ ਹੈ ਕਿ ਉਸ ਦਾ ਭਰਾ ਮੇਰੇ ਬੱਚਿਆਂ ਨੂੰ ਗੋਦ ਲਵੇ ਪਰ ਚਾਹਤ ਦਾ ਮਾਮਾ-ਮਾਮੀ ਇਸ ਗੱਲ ਨਾਲ ਸਹਿਮਤ ਨਹੀਂ ਹਨ। ਇਸ ਗੱਲ ਨੂੰ ਲੈ ਕੇ ਚਾਹਤ ਦੀ ਮਾਂ ਆਪਣੇ ਭਰਾ ਨੂੰ ਧਮਕੀਆਂ ਦੇ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਦੂਜਿਆਂ ਦੇ ਬੱਚਿਆਂ ਨੂੰ ਗੋਦ ਲੈਣ ਨਾਲ ਭਰਾ ਦੀ ਸਾਰੀ ਸੰਪਤੀ/ਜਾਇਦਾਦ ਉਸ ਦੇ ਹੱਥ 'ਚੋਂ ਨਿਕਲ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News