ਬਿੱਗ ਬੌਸ ''ਚ ਫਿਰ ਆਹਮੋ ਸਾਹਮਣੇ ਹੋਣਗੀਆਂ ਸ਼ਹਿਨਾਜ਼ ਤੇ ਹਿਮਾਂਸ਼ੀ, ਹੋਵੇਗਾ ਹਾਈ ਵੋਲਟੇਜ ਡਰਾਮਾ

11/2/2019 2:10:36 PM

ਜਲੰਧਰ (ਬਿਊਰੋ) — ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਬਿੱਗ ਬੌਸ 13' 'ਚ ਜਿਥੇ ਪੁਰਾਣੇ ਮੈਂਬਰ ਘਰ ਤੋਂ ਬੇਘਰ ਹੋਣ ਵਾਲੇ ਹਨ, ਉਥੇ ਹੀ ਕੁਝ ਨਵੇਂ ਵਾਈਲਡ ਕਾਰਡ ਮੈਂਬਰਾਂ ਦੀ ਵੀ ਘਰ 'ਚ ਐਂਟਰੀ ਹੋਣ ਵਾਲੀ ਹੈ। ਇਸ ਵਾਰ ਸ਼ਹਿਨਾਜ਼ ਕੌਰ ਗਿੱਲ ਨਾਲ ਵਿਵਾਦਿਤ ਲੜਾਈ 'ਚ ਫਸਣ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਘਰ 'ਚ ਪਹੁੰਚਣ ਵਾਲੀ ਹੈ। 'ਬਿੱਗ ਬੌਸ' ਦੇ ਘਰ 'ਚ ਆਪਣੀ ਕਿਊਟਨੈੱਸ ਦਾ ਜਾਦੂ ਚਲਾਉਣ ਵਾਲੀ ਸ਼ਹਿਨਾਜ਼ ਗਿੱਲ ਬੇਬਾਕ ਅੰਦਾਜ਼ ਦੇ ਚੱਲਦੇ ਉਹ ਇਕ ਵਾਰ ਸੁਰਖੀਆਂ 'ਚ ਆ ਗਈ ਸੀ। ਦਰਅਸਲ, ਸ਼ਹਿਨਾਜ਼ ਨੇ ਪੰਜਾਬੀ ਸਿੰਗਰ ਤੇ ਮਾਡਲ ਹਿਮਾਂਸ਼ੀ ਖੁਰਾਨਾ ਦੇ ਗੀਤ 'ਆਈ ਲਾਈਕ ਇਟ' ਨੂੰ ਹੁਣ ਤੱਕ ਦਾ ਸਭ ਦਾ ਸਭ ਤੋਂ ਬੁਰਾ ਗੀਤ ਦੱਸਿਆ ਸੀ, ਜਿਸ ਤੋਂ ਬਾਅਦ ਦੋਵਾਂ 'ਚ ਤਿੱਖੀ ਬਹਿਸ ਛਿੜ ਗਈ ਸੀ। ਹੁਣ ਹਿਮਾਂਸ਼ੀ ਖੁਰਾਨਾ ਜਲਦ ਹੀ ਸ਼ੋਅ 'ਚ ਐਂਟਰੀ ਕਰਨ ਵਾਲੀ ਹੈ।

 
 
 
 
 
 
 
 
 
 
 
 
 
 

Aaj dekhiye ! Kaun hoga ghar se beghar aur kiski hogi ghar me dhamakedaar entry ! . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10

A post shared by BIGG BOSS JASSOS 🕵️‍♂️👁️ (@biggbossjassos) on Nov 1, 2019 at 7:42pm PDT


ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸਨੈਪਚੈਟ ਅਕਾਊਂਟ ਤੋਂ ਖੁਦ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਹਿਮਾਂਸ਼ੀ ਦੇ ਗੀਤ ਦੀ ਖੂਬ ਬੁਰਾਈ ਕੀਤੀ ਸੀ। ਸ਼ਹਿਨਾਜ਼ ਦਾ ਅਜਿਹਾ ਰਵੱਈਆ ਦੇਖ ਕੇ ਹਿਮਾਂਸ਼ੀ ਨੇ ਵੀ ਆਪਣੀ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼ਹਿਨਾਜ਼ ਨੂੰ ਕਰਾਰਾ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੀਆਂ ਲਗਾਤਾਰ ਵੀਡੀਓਜ਼ ਸਾਹਮਣੇ ਆਉਣ ਲੱਗੀਆਂ, ਜਿਸ 'ਚ ਇਕ-ਦੂਜੇ 'ਤੇ ਸ਼ਬਦਾਂ ਦੇ ਵਾਰ ਕੀਤੇ ਗਏ ਸਨ। ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਹਿਮਾਂਸ਼ੀ ਖੁਰਾਨਾ ਸ਼ੋਅ 'ਚ ਐਂਟਰੀ ਲੈਣ ਵਾਲੀ ਹੈ ਪਰ ਉਨ੍ਹਾਂ ਨੇ ਇਕ ਪੋਸਟ ਦੇ ਜਰੀਏ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਸ਼ੋਅ ਦੇ ਨਿਯਮਾਂ ਕਾਰਨ ਮੈਂ ਇਸ ਸ਼ੋਅ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਚੁੱਕੀ ਹਾਂ ਪਰ ਹੁਣ ਉਨ੍ਹਾਂ ਨੇ ਖੁਦ ਸ਼ੋਅ 'ਚ ਆਉਣ ਦੀ ਗੱਲ ਕਬੂਲੀ ਹੈ। 'ਬਿੱਗ ਬੌਸ' ਦੇ ਇਕ ਖਬਰੀ ਪੇਜ਼ 'ਤੇ ਉਨ੍ਹਾਂ ਦੀ ਐਂਟਰੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਧਮਾਕੇਦਾਰ ਪਰਫਾਰਮੈਂਸ ਕਰਦੀ ਨਜ਼ਰ ਆ ਰਹੀ ਹੈ। ਜ਼ਾਹਿਰ ਹੈ ਕਿ ਹਿਮਾਂਸ਼ੀ ਦੇ ਸ਼ੋਅ 'ਚ ਪਹੁੰਚਦੇ ਹੀ ਫਿਰ ਇਕ ਵਾਰ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News