Video Viral: ਪਤਨੀ ਨੇ ਮਾਰੀ ਜੁੱਤੀ, ਤਾਂ ਚਟਕਾਰੇ ਲੈ ਕੇ ਖਾਣ ਲੱਗਾ ਟੀ. ਵੀ ਦਾ ਇਹ ''ਰਾਮ''!!

9/12/2017 4:33:17 PM

ਮੁੰਬਈ— ਟੀ. ਵੀ. ਦੀ ਰਾਮ-ਸੀਤਾ (ਸੀਰੀਅਲ ਦੇ ਕਿਰਦਾਰਾਂ ਦੇ ਨਾਂ) ਦੀ ਜੋੜੀ ਗੁਰਮੀਤ ਚੌਧਰੀ ਅਤੇ ਦੇਬਿਨਾ ਬੈਨਰਜੀ ਅੱਜ-ਕੱਲ੍ਹ ਆਪਣੀ ਬਿਜ਼ੀ ਲਾਈਫ ਤੋਂ ਬ੍ਰੇਕ ਲੈ ਕੇ ਗੋਆ ਵਿੱਚ ਵੈਕੇਸ਼ਨ ਇੰਜੁਆਏ ਕਰ ਰਹੇ ਹਨ। ਆਪਣੇ ਹਾਲੀਡੇਅ ਦੇ ਅਪਡੇਟਸ ਇਹ ਕੱਪਲ ਇੰਸਟਾਗ੍ਰਾਮ ਦੇ ਰਾਹੀਂ ਰੋਜ਼ਾਨਾ ਦੇ ਰਹੇ ਹਨ। ਵੈਕੇਸ਼ਨ ਦੌਰਾਨ ਜਦੋਂ ਵਿਆਹ ਦੇ ਸਵਾਲ 'ਤੇ ਦੇਬਿਨਾ ਪਤੀ ਗੁਰਮੀਤ ਤੋਂ ਨਾਰਾਜ਼ ਹੋਈ ਤਾਂ ਉਨ੍ਹਾਂ ਨੇ ਸੈਂਡਲ ਉਨ੍ਹਾਂ ਦੇ ਸੁੱਟ ਕੇ ਮਾਰੀ ਅਤੇ ਕਿਹਾ, ''ਜੁੱਤਾ ਖਾਓਗੇ?''
PunjabKesari

ਅਜਿਹੇ ਵਿੱਚ ਗੁਰਮੀਤ ਨੇ ਤੁਰੰਤ ਉਨ੍ਹਾਂ ਦੀ ਸੈਂਡਲ ਫੜ੍ਹ ਲਈ ਅਤੇ ਚਟਕਾਰੇ ਲੈ ਕੇ ਖਾਣੀ ਸ਼ੁਰੂ ਕਰ ਦਿੱਤੀ। ਇਸ ਜੋੜੀ ਨੇ ਇੰਸਟਾਗ੍ਰਾਮ 'ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਬਿਨਾ ਆਪਣਾ ਸੈਂਡਲ ਗੁਰਮੀਤ ਦੇ ਵੱਲ ਸੁੱਟਦੀ ਹੈ, ਜਿਸ ਨੂੰ ਉਹ ਖਾਣਾ ਸ਼ੁਰੂ ਕਰ ਦਿੰਦੇ ਹਨ।

PunjabKesari

ਇਸ ਨੂੰ ਸ਼ੇਅਰ ਕਰਦੇ ਹੋਏ ਦੇਬਿਨਾ ਲਿਖਦੀ ਹੈ ਕਿ ਵਿਆਹ ਦੇ ਸਾਈਡ ਇਫੈਕਟ, ਜਦੋਂ ਕਿ ਗੁਰਮੀਤ ਨੇ ਲਿਖਿਆ ਕਿ”ਉਹ ਇੱਕ ਆਗਿਆਕਾਰੀ ਪਤੀ ਹਨ ਅਤੇ ਪਤਨੀ ਦੇ ਕਹਿਣ 'ਤੇ ਉਨ੍ਹਾਂ ਦੀ ਜੁੱਤੀ ਵੀ ਖਾ ਸਕਦੇ ਹਨ। ਜ਼ਿਕਰਯੋਗ ਹੈ ਕਿ ਗੋਆ ਵੈਕੇਸ਼ਨ ਨੂੰ ਕੱਪਲ ਪੂਰੀ ਤਰ੍ਹਾਂ ਇੰਜੁਆਏ ਕਰ ਰਿਹਾ ਹੈ।

PunjabKesari

ਤਸਵੀਰਾਂ ਵਿੱਚ ਜੋੜੀ ਫੁੱਲ ਔਨ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਦੇਬਿਨਾ ਨੇ ਕੁੱਝ ਹੌਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਗੁਰਮੀਤ ਅਤੇ ਦੇਬਿਨਾ ਟੀ. ਵੀ. ਸ਼ੋਅ 'ਰਾਮਾਇਣ' 'ਚ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋ ਚੁੱਕੇ ਹਨ। ਸਾਲ 2011 ਵਿੱਚ ਇਨ੍ਹਾਂ ਦਾ ਵਿਆਹ ਹੋਇਆ ਸੀ। ਇਸ ਸਾਲ ਇਨ੍ਹਾਂ ਨੇ ਦੋ ਬੇਟੀਆਂ ਨੂੰ ਗੋਦ ਲਿਆ ਹੈ।

PunjabKesari PunjabKesari PunjabKesari PunjabKesari

 

A post shared by Debina Bonnerjee (@debinabon) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News