''ਫੈਟ ਤੋਂ ਫਿੱਟ'' ਹੋਈ ਇਸ ਟੀ.ਵੀ. ਅਦਾਕਾਰਾ ਨੇ ਕਰਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ

11/6/2020 2:56:00 PM

ਮੁੰਬਈ: ਅਦਾਕਾਰਾ ਅਵਿਕਾ ਗੌਰ ਛੋਟੇ ਪਰਦੇ ਦੀ ਸਭ ਤੋਂ ਮਸ਼ਹੂਰ ਨਾਮਾਂ 'ਚੋਂ ਇਕ ਹੈ। ਅਵਿਕਾ ਗੌਰ ਨੇ 12 ਸਾਲ ਦੀ ਉਮਰ 'ਚ ਸ਼ੋਅ 'ਬਾਲਿਕਾ ਵਧੂ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਅੱਜ ਵੀ ਬਾਲਿਕਾ ਵਧੂ ਦੀ ਆਨੰਦੀ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ।

PunjabKesari

ਦੱਸਣਯੋਗ ਹੈ ਕਿ ਇਸ ਰੋਲ ਨਾਲ ਅਵਿਕਾ ਨੇ ਹਰ ਸ਼ਖ਼ਸ ਦੇ ਦਿਲ 'ਚ ਜਗ੍ਹਾ ਬਣਾ ਲਈ ਸੀ। ਟੀ.ਵੀ. ਦੀ ਆਨੰਦੀ ਇਨ੍ਹੀਂ ਦਿਨੀਂ ਟਰਾਂਸਫੋਰਮੇਸ਼ਨ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। 

PunjabKesari
ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਦੱਸਿਆ ਕਿ ਇਕ ਸਮਾਂ ਸੀ ਜਦੋਂ ਆਪਣੇ ਵਧੇ ਹੋਏ ਭਾਰ ਨੂੰ ਦੇਖ ਦੇ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੋ ਕੇ ਰੋਂਦੀ ਸੀ ਅਵਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ 13 ਕਿਲੋ ਭਾਰ ਘੱਟ ਕੀਤਾ ਹੈ। 

PunjabKesari
ਹਾਲ ਹੀ 'ਚ ਅਵਿਕਾ ਨੇ ਇੰਸਟਾਗ੍ਰਾਮ 'ਚ ਕੁਝ ਹਾਟ ਐਂਡ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਲੈਕ ਕਲਰ ਦੇ ਬਰਾਲੇਟ ਦੇ ਨਾਲ ਮੈਚਿੰਗ ਸ਼ਾਰਟ 'ਚ ਨਜ਼ਰ ਆ ਰਹੀ ਹੈ। ਇਸ ਲੁੱਕ ਨੂੰ ਲੈ ਕੇ ਅਵਿਕਾ ਨੇ ਇਕ ਜੈਕੇਟ ਨਾਲ ਕੰਪਲੀਟ ਕੀਤਾ ਹੈ। 

PunjabKesari
ਇਸ ਦੇ ਨਾਲ ਉਨ੍ਹਾਂ ਨੇ ਸਿਲਵਰ ਕਲਰ ਦਾ ਨੈੱਕਲੈੱਸ ਅਤੇ ਕੜ੍ਹੇ ਪਹਿਨੇ ਹੋਏ ਹਨ। ਮਿਨਿਮਲ ਮੇਕਅੱਪ, ਓਪਨ ਹੇਅਰਸ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਅਵਿਕਾ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਅਵਿਕਾ ਨੇ 'ਬਾਲਿਕਾ ਵਧੂ' ਸ਼ੋਅ 'ਚ ਤਿੰਨ ਸਾਲ ਤੱਕ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਨਵੇਂ ਸ਼ੋਅ 'ਸਸੁਰਾਲ ਸਿਮਰ ਕਾ' 'ਚ ਨਜ਼ਰ ਆ ਆਈ ਸੀ। ਇਸ ਸ਼ੋਅ 'ਚ ਵੀ ਅਵਿਕਾ ਨੇ ਇਕ ਨੂੰਹ ਦਾ ਕਿਰਦਾਰ ਨਿਭਾਇਆ ਸੀ। ਸੀਰੀਅਲਸ ਤੋਂ ਇਲਾਵਾ ਅਵਿਕਾ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News