ਸਲਮਾਨ ਦੇ ਸ਼ੋਅ ''ਬਿੱਗ ਬੌਸ 13'' ਨੂੰ ਝਟਕਾ, ਟੌਪ 10 ਤੋਂ ਹੋਇਆ ਬਾਹਰ

11/29/2019 12:14:36 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਨੂੰ ਵੱਡਾ ਝਟਕਾ ਲੱਗਾ ਹੈ। ਤਮਾਮ ਝਗੜਿਆਂ ਅਤੇ ਵਿਵਾਦਾਂ ਦੇ ਬਾਵਜੂਦ ਸ਼ੋਅ ਟੀ. ਆਰ. ਪੀ. ਦੀ ਦੌੜ 'ਚ ਪਿੱਛੇ ਹੈ ਅਤੇ ਟੌਪ 10 ਸ਼ੋਅਜ਼ ਦੀ ਲਿਸਟ ਤੋਂ ਬਾਹਰ ਹੋ ਗਿਆ ਹੈ। ਉੱਥੇ ਹੀ 'ਦਿ ਕਪਿਲ ਸ਼ਰਮਾ ਸ਼ੋਅ' ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। 'ਕੋਨ ਬਨੇਗਾ ਕਰੋੜਪਤੀ 11' ਵੀ ਇਸ ਲਿਸਟ 'ਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਬ੍ਰਾਡਕਾਸਟ ਆਡਿਅੰਸ ਰਿਸਰਚ ਕੌਂਸਲ (BARC) ਨੇ 47ਵੇਂ ਹਫਤੇ ਦੀ ਟੀ. ਆਰ. ਪੀ. ਲਿਸਟ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਸ਼ਹਿਰੀ ਦਰਸ਼ਕਾਂ ਨੇ ਸਭ ਤੋਂ ਜ਼ਿਆਦਾ ਪਿਆਰ ਇਕ ਵਾਰ ਫਿਰ ਜ਼ੀ. ਟੀ. ਵੀ. ਦੇ ਸ਼ੋਅ 'ਕੁੰਡਲੀ ਭਾਗਿਆ' ਨੂੰ ਦਿੱਤਾ ਹੈ।

ਦੂਸਰੇ ਨੰਬਰ 'ਤੇ ਕਲਰਜ਼ ਦਾ ਸ਼ੋਅ 'ਸਰਦਾਰਨੀ' ਹੈ। ਤੀਸਰੇ ਨੰਬਰ 'ਤੇ ਸਟਾਰ ਪਲੱਸ ਦਾ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ' ਹੈ। ਚੌਥੇ ਨੰਬਰ 'ਤੇ 'ਯੇ ਜਾਦੂ ਹੈ ਜਿੰਨ ਕਾ' ਤੇ ਪੰਜਵੇਂ ਨੰਬਰ 'ਤੇ ਜ਼ੀ. ਟੀ. ਵੀ. ਦਾ ਹੀ ਸ਼ੋਅ 'ਕੁਮਕੁਮ ਭਾਗਿਆ' ਰਿਹਾ। ਸੋਨੀ ਟੀ. ਵੀ. ਦੇ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਛੇਵੇਂ ਨੰਬਰ 'ਤੇ ਕਬਜ਼ਾ ਕੀਤਾ ਹੈ। 'ਦਿ ਕਪਿਲ ਸ਼ਰਮਾ' ਸ਼ੋਅ ਸੱਤਵੇਂ ਨੰਬਰ 'ਤੇ ਹੈ। ਪਿਛਲੇ ਹਫਤੇ ਵੀ 'ਦਿ ਕਪਿਲ ਸ਼ਰਮਾ ਸ਼ੋਅ' ਟੌਪ 10 'ਚ ਸ਼ਾਮਲ ਸੀ। ਸੋਨੀ ਟੀ. ਵੀ. ਦਾ ਸ਼ੋਅ 'ਇੰਡੀਅਨ ਆਇਡਲ 11' ਅੱਠਵੇਂ ਨੰਬਰ 'ਤੇ ਆ ਗਿਆ ਹੈ। ਸਟਾਰ ਪਲੱਸ ਦੇ ਸ਼ੋਅ 'ਕਹਾਂ ਹਮ ਕਹਾਂ ਤੁਮ' ਨੇ ਨੌਵੇਂ ਨੰਬਰ 'ਤੇ ਸ਼ਾਨਦਾਰ ਐਂਟਰੀ ਮਾਰੀ ਹੈ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਦਾ ਸਪਿੱਨ ਆਫ 'ਯੇ ਰਿਸ਼ਤੇ ਹੈਂ ਪਿਆਰ ਕੇ' 10ਵੇਂ ਨੰਬਰ 'ਤੇ ਬਣੇ ਰਹਿਣ 'ਚ ਕਾਮਯਾਬ ਰਿਹਾ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦਾ ਚਰਚਿਤ ਸ਼ੋਅ 'ਕੌਨ ਬਨੇਗਾ ਕਰੋੜਪਤੀ' ਯਾਨੀ 'ਕੇਬੀਸੀ 11' ਇਸ ਵਾਰ ਟੌਪ 10 ਦੀ ਲਿਸਟ 'ਚ ਜਗ੍ਹਾ ਨਹੀਂ ਬਣਾ ਸਕਿਆ। 46ਵੇਂ ਹਫਤੇ 'ਚ ਸ਼ੋਅ ਨੇ ਟੌਪ 10 'ਚ ਜਗ੍ਹਾ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਸੀ। ਜਲਦ ਹੀ ਸ਼ੋਅ ਏਅਰ ਆਫ ਹੋਣ ਵਾਲਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News