ਖੁਦ ਨੂੰ ਫਿੱਟ ਰੱਖਣ ਲਈ ਜਿੰਮ ਪਹੁੰਚੀ ਟਵਿੰਕਲ ਖੰਨਾ
5/7/2019 4:50:26 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਅੱਜ ਵੀ ਲੋਕ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹਨ। ਬੀਤੇ ਦਿਨ ਟਵਿੰਕਲ ਖੰਨਾ ਜਿੰਮ ਦੇ ਬਾਹਰ ਸਪਾਟ ਹੋਈ। 45 ਦੀ ਉਮਰ 'ਚ ਵੀ ਟਵਿੰਕਲ ਖੰਨਾ ਨੇ ਖੁਦ ਨੂੰ ਕਾਫੀ ਫਿੱਟ ਰੱਖਿਆ ਹੋਇਆ ਹੈ।
ਤਸਵੀਰਾਂ 'ਚ ਟਵਿੰਕਲ ਵਾਈਟ ਆਫ ਸ਼ੋਲਡਰ ਟਾਪ ਅਤੇ ਬਲੈਕ ਜੈਗਿੰਗ 'ਚ ਗਲੈਮਰਸ ਨਜ਼ਰ ਆਈ। ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਟਵਿੰਕਲ ਨੇ ਗਾਗਲਸ ਲਗਾਏ ਹੋਏ ਸਨ। ਟਵਿੰਕਲ ਖੰਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਟਵਿੰਕਲ ਦੀ ਕਿਤਾਬ 'Pyjamas Are Forgiving' ਹਾਲ ਹੀ 'ਚ ਮਾਰਕਿਟ 'ਚ ਆਈ ਹੈ।
'Nielsen Book Scan' ਦੀ ਲਿਸਟ ਅਨੁਸਾਰ, ਟਵਿੰਕਲ ਸਾਲ 2018 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਲੇਖਿਕਾ ਚੁਣੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ