46 ਸਾਲਾਂ ਬਾਅਦ ਟਵਿੰਕਲ ਖੰਨਾ ਨੂੰ ਮਾਂ ਡਿੰਪਲ ਕਪਾਡੀਆ ਕੋਲੋਂ ਮਿਲੀ ਇਹ ਚੀਜ਼
5/31/2020 10:51:14 AM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਰਕੇ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਆਪਣੇ ਘਰਾਂ ਵਿਚ ਬੰਦ ਹਨ ਅਤੇ ਇਹ ਫਿਲਮੀ ਸਿਤਾਰੇ ਅਕਸਰ ਕੁਝ ਨਾ ਕੁਝ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ਼ ਦਿੰਦੇ ਹਨ । ਅਜਿਹਾ ਹੀ ਕੁਝ ਟਵਿੰਕਲ ਖੰਨਾ ਨੇ ਕੀਤਾ ਹੈ। ਟਵਿੰਕਲ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ 46 ਸਾਲ ਬਾਅਦ ਪਹਿਲੀ ਵਾਰ ਆਪਣੀ ਮਾਂ ਦੇ ਹੱਥ ਦਾ ਖਾਣਾ ਮਿਲਿਆ ਹੈ।
ਟਵਿੰਕਲ ਨੇ ਆਪਣੀ ਮਾਂ ਦੇ ਹੱਥ ਦੇ ਬਣੇ ਫਰਾਈਡ ਰਾਈਸ ਦੀ ਤਸਵੀਰ ਵੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਟਵਿੰਕਲ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ, ‘‘46 ਸਾਲ ਲੱਗੇ ਮੇਰੀ ਮਾਂ ਨੂੰ, ਇਕ ਤਾਲਾਬੰਦੀ ਲੱਗੀ ਤਾਂ ਉਨ੍ਹਾਂ ਨੇ ਮੇਰੇ ਲਈ ਕੁੱਝ ਪਕਾਇਆ ਫਰਾਈਡ ਰਾਈਸ। ਹੁਣ ਮੈਨੂੰ ਪਤਾ ਲੱਗਿਆ ਕਿ ਮਾਂ ਦੇ ਹੱਥ ਦੇ ਖਾਣੇ ਦਾ ਕੀ ਸਵਾਦ ਹੁੰਦਾ ਹੈ’’ । ਟਵਿੰਕਲ ਦੀ ਇਸ ਪੋਸਟ ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ