ਪਿਤਾ ਦੀ ਬਰਸੀ ''ਤੇ ਭਾਵੁਕ ਹੋਈ ਟਵਿੰਕਲ ਖੰਨਾ, ਸਾਂਝੀ ਕੀਤੀ ਤਸਵੀਰ
7/19/2019 1:06:29 PM
ਮੁੰਬਈ(ਬਿਊਰੋ)— 18 ਜੁਲਾਈ 2012 ਨੂੰ ਬਾਲੀਵੁੱਡ ਸਟਾਰ ਰਾਜੇਸ਼ ਖੰਨਾ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ। ਰਾਜੇਸ਼ ਖੰਨਾ ਦਾ ਲੀਵਰ ਖਰਾਬ ਹੋਣ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਬੀਤੇ ਦਿਨ ਯਾਨੀ ਕਿ 18 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਤੇ ਉਨ੍ਹਾਂ ਦੀ ਧੀ ਟਵਿੰਕਲ ਖੰਨਾ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ। ਟਵਿੰਕਲ ਖੰਨਾ ਨੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ 'ਚ ਟਵਿੰਕਲ ਅਤੇ ਉਸ ਦੀ ਭੈਣ ਪਿਤਾ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ। ਟਵਿੰਕਲ ਨੇ ਲਿਖਿਆ ਹੈ ਕਿ 'ਮੇਰੇ ਦਿਲ 'ਚ ਹਮੇਸ਼ਾ ਰਹਿਣਗੇ ਅਤੇ ਉਨ੍ਹਾਂ ਦੇ ਦਿਲ 'ਚ ਮੈਂ, ਜਿੰਨ੍ਹਾਂ ਨੇ ਆਪਣੇ ਦਿਲਾਂ 'ਚ ਉਨ੍ਹਾਂ ਨੂੰ ਜਗ੍ਹਾ ਦਿੱਤੀ।'
Still lives on-in my heart and within all the millions who made space for him in theirs.. pic.twitter.com/NI4j0P4x4k
— Twinkle Khanna (@mrsfunnybones) July 18, 2019
ਟਵਿੰਕਲ ਖੰਨਾ ਆਪਣੇ ਪਿਤਾ ਦੇ ਬੇਹੱਦ ਕਰੀਬ ਸੀ ਅਤੇ ਇਨ੍ਹਾਂ ਦੋਵਾਂ ਦਾ ਜਨਮਦਿਨ ਇਕ ਹੀ ਦਿਨ ਯਾਨੀ 29 ਦਸੰਬਰ ਨੂੰ ਹੁੰਦਾ ਹੈ। ਰਾਜੇਸ਼ ਖੰਨਾ ਨੇ ਆਪਣੇ ਕਰੀਅਰ 'ਚ 180 ਦੇ ਲੱਗਪਗ ਫਿਲਮਾਂ ਕੀਤੀਆਂ। ਉਨ੍ਹਾਂ ਨੇ 1966 'ਚ ਫਿਲਮ 'ਆਖਰੀ ਖਤ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸੁਪਰ ਸਟਾਰ ਬਣਨ ਦਾ ਸਫਰ ਸ਼ੁਰੂ ਹੋ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ