ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਖੂਬ ਪਸੰਦ

11/2/2019 3:47:55 PM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਜੋੜੀ ਨੂੰ ਲਗਾਤਾਰ ਕੁਮੈਂਟ ਮਿਲ ਰਹੇ ਹਨ ਅਤੇ ਟਵਿਟਰ ਯੂਜ਼ਰਸ ਦੋਵਾਂ ਦੀ ਜੋੜੀ ਬਾਰੇ ਚਰਚਾ ਕਰ ਰਹੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਦੇ ਘਰ 'ਚ ਜਾਂਦਿਆ ਹੀ ਸਭ ਤੋਂ ਪਹਿਲਾਂ ਪਾਰਸ ਛਾਬੜਾ ਨਾਲ ਕੁਨੈਕਸ਼ਨ ਬਣਿਆ ਸੀ ਪਰ ਇੱਥੇ ਟ੍ਰੈਂਗਲ ਬਣ ਗਿਆ। ਸ਼ਹਿਨਾਜ਼ ਦਰਮਿਆਨ ਮਾਹਿਰਾ ਸ਼ਰਮਾ ਆ ਗਈ ਤੇ ਇਸ ਤੋਂ ਬਾਅਦ ਪਾਰਸ ਨਾਲ ਸ਼ਹਿਨਾਜ਼ ਦੀ ਦੂਰੀ ਵੱਧ ਗਈ। ਸ਼ਹਿਨਾਜ਼ ਨੂੰ ਸਲਮਾਨ ਖਾਨ 'ਪੰਜਾਬ ਦੀ ਕੈਟਰੀਨਾ' ਕਹਿੰਦੇ ਹਨ ਅਤੇ ਆਪਣੀ ਮਾਸੂਮੀਅਤ ਨਾਲ ਉਹ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਕਈ ਯੂਜ਼ਰਸ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਸਲ 'ਚ ਵੀ ਇਹ ਜੋੜੀ ਇਕ-ਦੂਜੇ ਦੇ ਕਰੀਬ ਹੈ ਜਾਂ ਸਿਰਫ ਸ਼ੋਅ 'ਚ ਹੀ ਦੋਵਾਂ ਦੀ ਬਿਹਤਰੀਨ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਹਾਂ ਰੀਅਲ ਲਾਈਫ ਦਾ ਤਾਂ ਕੁਝ ਪਤਾ ਨਹੀਂ ਪਰ ਰੀਲ ਲਾਈਫ 'ਚ ਇਹ ਜੋੜੀ ਕਾਫੀ ਸੋਹਣੀ ਲੱਗ ਰਹੀ ਹੈ ਅਤੇ ਦਰਸ਼ਕਾਂ ਦੀ ਵੀ ਖੂਬ ਵਾਹਵਾਹੀ ਲੁੱਟ ਰਹੀ ਹੈ।

 

ਦੱਸਣਯੋਗ ਹੈ ਕਿ 'ਬਿੱਗ ਬੌਸ 13' 'ਚ ਜਿਥੇ ਪੁਰਾਣੇ ਮੈਂਬਰ ਘਰ ਤੋਂ ਬੇਘਰ ਹੋਣ ਵਾਲੇ ਹਨ, ਉਥੇ ਹੀ ਕੁਝ ਨਵੇਂ ਵਾਈਲਡ ਕਾਰਡ ਮੈਂਬਰਾਂ ਦੀ ਵੀ ਘਰ 'ਚ ਐਂਟਰੀ ਹੋਣ ਵਾਲੀ ਹੈ। ਇਸ ਵਾਰ ਸ਼ਹਿਨਾਜ਼ ਕੌਰ ਗਿੱਲ ਨਾਲ ਵਿਵਾਦਿਤ ਲੜਾਈ 'ਚ ਫਸਣ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਘਰ 'ਚ ਪਹੁੰਚਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News