''Saga Music'' ਤੇ ''YRF'' ਦੀ ਸਾਂਝੀ ਪੇਸ਼ਕਸ਼, ''ਕਮਾਲ'' ਗੀਤ ਹੋਇਆ ਰਿਲੀਜ਼ (ਵੀਡੀਓ)
12/9/2019 4:45:02 PM
ਜਲੰਧਰ (ਬਿਊਰੋ) - ਬਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ ਵੱਡੇ ਸਿਤਾਰੇ ਬਾਦਸ਼ਾਹ ਦੇ ਭਰਾ ਅਮਿਤ ਉਚਾਨਾ ਦਾ ਨਵਾਂ ਗੀਤ 'ਕਮਾਲ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਮਿਤ ਉਚਾਨਾ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਅਮਿਤ ਉਚਾਨਾ ਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਬਾਦਸ਼ਾਹ ਨੇ ਦਿੱਤਾ ਹੈ। ਇਸ ਗੀਤ ਦਾ ਮਿਊਜ਼ਿਕ ਬਾਦਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੇ ਬੋਲ ਵੀ ਖੁਦ ਬਾਦਸ਼ਾਹ ਨੇ ਹੀ ਲਿਖੇ ਹਨ। ਇਸ ਗੀਤ ਦੇ ਪ੍ਰੋਡਿਊਸਰ ਸੁਮੀਤ ਸਿੰਘ ਹੈ ਤੇ ਡਾਇਰੈਕਟਰ ... ਹਨ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਗਿਆ ਹੈ।
'ਸਾਗਾ ਮਿਊਜ਼ਿਕ' ਤੇ 'ਯਸ਼ ਰਾਜ ਫਿਲਮਸ' ਦੇ ਸਦਕਾ ਅਮਿਤ ਉਚਾਨਾ ਦਾ ਗੀਤ 'ਕਮਾਲ' ਰਿਲੀਜ਼ ਹੋਇਆ ਹੈ। ਇਸ ਟਰੈਕ ਬਾਰੇ ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ਨੇ ਕਿਹਾ, ''ਇਹ ਗੀਤ 'ਕਮਾਲ' ਸੱਚਮੁੱਚ ਹੀ ਕਮਾਲ ਦਾ ਗੀਤ ਹੈ, ਜੋ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ। ਇਹ ਗੀਤ ਪੰਜਾਬੀਆਂ ਲਈ ਮਨੋਰੰਜਕ ਭਰਿਆ ਤੋਹਫਾ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ