'ਉੜਾ ਆੜਾ' ਦਾ ਸ਼ਾਨਦਾਰ ਡਾਇਲਾਗ ਪ੍ਰੋਮੋ ਰਿਲੀਜ਼, ਵੀਡੀਓ

1/17/2019 5:01:52 PM

ਜਲੰਧਰ (ਬਿਊਰੋ)— ਹਾਲ ਹੀ 'ਚ ਫਿਲਮ 'ਉੜਾ ਆੜਾ' ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜੋ ਕਾਫੀ ਸ਼ਾਨਦਾਰ ਹੈ। ਇਸ ਨੂੰ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਇਸ ਡਾਇਲਾਗ ਪ੍ਰੋਮੋ 'ਚ ਤਰਸੇਮ ਜੱਸੜ ਆਪਣੇ ਬੇਟੇ ਨੂੰ ਸਕੂਲ ਛੱਡਣ ਜਾਂਦੇ ਹਨ ਅਤੇ ਇਸੇ ਦੌਰਾਨ ਤਰਸੇਮ ਬੇਟੇ ਨੂੰ ਚੰਗਾ ਚੰਗਾ... ਆਖਦੇ ਹਨ। ਇਸੇ ਦੌਰਾਨ ਕਰਮਜੀਤ ਅਨਮੋਲ ਆਖਦਾ ਹੈ ਕੀ ਚੰਗਾ, ਚੰਗਾ ਲਾਈ ਏ...ਜਿਵੇਂ ਬਾਕੀ ਬੱਚੇ ਸੀ. ਯੂ...ਸੀ. ਯੂ... ਆਖ ਰਹੇ ਉਸ ਤਰ੍ਹਾਂ ਬੋਲੋ। ਇਸ ਤੋਂ ਬਾਅਦ ਤਰਸੇਮ ਜੱਸੜ ਦਾ ਬੇਟਾ ਉਨ੍ਹਾਂ ਨੂੰ ਇਸ ਦਾ ਮਤਲਬ 'ਤੈਨੂੰ ਮੈਂ ਦੇਖ ਲਊਂ...ਦੱਸਦਾ ਹੈ।''

ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਤੇ ਟਾਈਟਲ ਟਰੈਕ ਨੇ ਰਿਲੀਜ਼ ਹੋਇਆ ਹੈ, ਜੋ ਦਰਸ਼ਕਾਂ ਦਾ ਉਤਸ਼ਾਹ ਵਧਾ ਰਿਹਾ ਹੈ। 'ਉੜਾ ਆੜਾ' 'ਚ ਤਰਸੇਮ ਜੱਸੜ ਦੇ ਨਾਲ ਨਜ਼ਰ ਪੰਜਾਬੀ ਫਿਲਮਾਂ ਦੀ ਬਿਹਤਰੀਨ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਦੀ ਸਕ੍ਰਿਪਟ ਨਰੇਸ਼ ਕਥੂਰੀਆ ਤੇ ਸੁਰਮੀਤ ਮਾਵੀ ਨੇ ਲਿਖੀ ਹੈ। ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਫ੍ਰਾਈਡੇ ਰਸ਼ ਮੋਸ਼ਨ ਪਿਕਚਰਜ਼ ਬੈਨਰ ਦੇ ਅਧੀਨ ਕੀਤਾ ਹੈ ਤੇ ਸ਼ਿਤਿਜ ਚੌਧਰੀ ਫਿਲਮਜ਼, ਨਰੇਸ਼ ਕਥੂਰੀਆ ਫਿਲਮਜ਼ ਇਸ ਦੇ ਸਹਿ-ਨਿਰਮਾਤਾ ਹਨ। ਦੁਨੀਆ ਭਰ 'ਚ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News