ਆਯੁਸ਼ਮਾਨ ਦੀ ਫਿਲਮ ''ਬਾਲਾ'' ਖਿਲਾਫ SC ਯਾਚਿਕਾ, ਰਿਲੀਜ਼ਿੰਗ ਰੋਕਣ ਦੀ ਕੀਤੀ ਮੰਗ

10/23/2019 12:56:07 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਅਯੁਸ਼ਮਾਨ ਖੁਰਾਨਾ ਦੀ ਫਿਲਮ 'ਬਾਲਾ' ਦਾ ਵਿਵਾਦ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਫਿਲਮ 'ਉਜੜਾ ਚਮਨ' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਸੁਪਰੀਮ ਕੋਰਟ 'ਚ ਯਾਚਿਕਾ ਦਾਖਲ ਕਰਵਾ ਕੇ ਫਿਲਮ 'ਬਾਲਾ' ਦੀ ਰਿਲੀਜ਼ਿੰਗ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਯਾਚਿਕਾ 'ਚ ਕਿਹਾ ਗਿਆ ਕਿ 'ਬਾਲਾ' ਫਿਲਮ ਨੇ ਨਿਰਦੇਸ਼ਕ ਦਿਨੇਸ਼ ਵਿਜਾਨ ਨੇ ਕਾਪੀ ਰਾਈਟਸ ਦਾ ਉਲੰਘਣ ਕੀਤਾ ਹੈ। ਸੁਪਰੀਮ ਕੋਰਟ 4 ਨਵੰਬਰ ਨੂੰ ਯਾਚਿਕਾ 'ਤੇ ਸੁਣਵਾਈ ਕਰੇਗਾ। 'ਬਾਲਾ' ਫਿਲਮ 7 ਨਵੰਬਰ ਨੂੰ ਰਿਲੀਜ਼ ਹੋਣੀ ਹੈ। ਉਥੇ 'ਉਜੜਾ ਚਮਨ' 8 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ਕੀ ਹੈ ਪੂਰਾ ਵਿਵਾਦ
ਦੱਸ ਦਈਏ ਕਿ 'ਉਜੜਾ ਚਮਨ' ਦੇ ਮੇਕਰਸ ਬਾਲਾ' 'ਤੇ ਕਾਪੀ ਰਾਈਟ ਦਾ ਉਲੰਘਣ ਦੇ ਦੋਸ਼ ਲਾ ਰਹੇ ਹਨ। ਮੇਕਰਸ ਦਾ ਕਹਿਣਾ ਹੈ ਕਿ ਉਸ ਦੀ ਫਿਲਮ ਕੰਨੜ ਫਿਲਮ '' ਦੀ ਰੀਮੇਕ ਹੈ ਤੇ ਉਸ ਕੋਲ ਓਰੀਜ਼ੀਨਲ ਫਿਲਮ ਦੇ ਕਾਪੀ ਰਾਈਟ ਹਨ।
'ਉਜੜਾ ਚਮਨ' ਦੇ ਡਾਇਰੈਕਟਰ ਅਭਿਸ਼ੇਕ ਨੇ ਦੱਸਿਆ ਸੀ, ''ਮੈਨੂੰ ਲੱਗਦਾ ਹੈ ਕਿ ਚੰਗੀ ਕਹਾਣੀਆਂ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਣ। ਮੇਰੀ ਕੰਪਨੀ ਪੈਨੋਰਮਾ ਸਟੂਡੀਓਜ਼ ਇਸ ਤਰ੍ਹਾਂ ਦੇ ਰਤਨਾਂ ਨੂੰ ਹਮੇਸ਼ਾ ਲੱਭਦੀ ਰਹਿੰਦੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News