ਦਰਸ਼ਕਾਂ ਲਈ ਖੁਸ਼ਖਬਰੀ, ਸਤੰਬਰ ਮਹੀਨੇ ਰਿਲੀਜ਼ ਹੋਣਗੀਆਂ ਇਹ ਵੱਡੀਆਂ ਫਿਲਮਾਂ

9/3/2019 12:16:49 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦੀਵਾਨਿਆਂ ਲਈ ਪਿਛਲਾ ਮਹੀਨਾ ਬੇਹੱਦ ਖਾਸ ਰਿਹਾ ਸੀ। ਅਗਸਤ 'ਚ 'ਮਿਸ਼ਨ ਮੰਗਲ', 'ਬਾਟਲਾ ਹਾਊਸ', 'ਜ਼ਬਰੀਆ ਜੋੜੀ', 'ਸਾਹੋ' ਵਰਗੀਆਂ ਜ਼ਬਰਦਸਤ ਫਿਲਮਾਂ ਰਿਲੀਜ਼ ਹੋਈਆਂ ਸਨ। ਸਤੰਬਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਮਹੀਨਾ ਵੀ ਬੇਹੱਦ ਖਾਸ ਰਹਿਣ ਵਾਲਾ ਹੈ। ਸਤੰਬਰ 'ਚ 'ਡਰੀਮ ਗਰਲ', 'ਛਿਛੋਰੇ', 'ਪ੍ਰਸਥਾਨਮ' ਸਮੇਤ ਕਈ ਸ਼ਾਨਦਾਰ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਜਾਣਦੇ ਹਾਂ ਇਸ ਮਹੀਨੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੇ ਬਾਰੇ 'ਚ।…
1. 'ਛਿਛੋਰੇ' (6 ਸਤੰਬਰ)
ਸੂਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ ਤੇ ਵਰੁਣ ਸ਼ਰਮਾ ਸਟਾਰਰ ਫਿਲਮ 'ਛਿਛੋਰੇ' 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਤੁਹਾਡੀ ਕਾਲਜ ਲਾਈਫ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦੇਵੇਗੀ। ਫਿਲਮ ਦਾ ਟਰੇਲਰ ਅਤੇ ਗੀਤ ਕਾਫੀ ਪਸੰਦ ਕੀਤੇ ਜਾ ਰਹੇ ਹਨ। 'ਦੰਗਲ' ਬਣਾਉਣ ਵਾਲੇ ਨਿਰਦੇਸ਼ਕ ਨਿਤੇਸ਼ ਤੀਵਾਰੀ ਇਸ ਫਿਲਮ ਦੇ ਡਾਇਰੈਕਟਰ ਹਨ।
PunjabKesari
2. 'ਪਹਿਲਵਾਨ' (12 ਸਤੰਬਰ)
ਸੁਨੀਲ ਸ਼ੈੱਟੀ ਅਤੇ ਸੁਦੀਪ ਕਿੱਚਾ ਸਟਾਰਰ ਫਿਲਮ 'ਪਹਿਲਵਾਨ' 12 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪੰਜ ਭਾਸ਼ਾਵਾਂ (ਹਿੰਦੀ, ਕੰਨੜ, ਤਾਮਿਲ, ਤੇਲੁਗੂ ਅਤੇ ਮਲਯਾਲਮ) 'ਚ ਰਿਲੀਜ਼ ਹੋਵੇਗੀ। ਫਿਲਮ 'ਚ ਸੁਦੀਪ 'ਪਹਿਲਵਾਨ' ਦੇ ਕਿਰਦਾਰ 'ਚ ਹਨ ਅਤੇ ਸੁਨੀਲ ਸ਼ੈੱਟੀ  ਉਨ੍ਹਾਂ ਦੇ ਗੁਰੂ ਬਣੇ ਹਨ। ਟੀ. ਵੀ. ਅਦਾਕਾਰਾ ਆਕਾਂਕਸ਼ਾ ਸਿੰਘ ਇਸ ਫਿਲਮ ਨਾਲ ਵੱਡੇ ਪਰਦੇ 'ਤੇ ਡੈਬਿਊ ਕਰ ਰਹੀ ਹੈ।
PunjabKesari
3. 'ਡ੍ਰੀਮ ਗਰਲ' (13 ਸਤੰਬਰ)
ਆਯੁਸ਼ਮਾਨ ਖੁਰਾਨਾ, ਨੁਸਰਤ ਭਰੂਚਾ, ਵਿਜੈ ਰਾਜ, ਅੰਨੂ ਕਪੂਰ ਸਮੇਤ ਕਈ ਸਿਤਾਰੀਆਂ ਦੇ ਮੇਲ ਤੋਂ ਬਣੀ ਫਿਲਮ 'ਡ੍ਰੀਮ ਗਰਲ' 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਆਯੁਸ਼ਮਾਨ ਫੋਨ 'ਤੇ ਪੂਜਾ ਬਣ ਕੇ ਲੜਕੀ ਦੀ ਆਵਾਜ਼ 'ਚ ਕੁਝ ਲੋਕਾਂ ਨਾਲ ਗੱਲਾਂ ਕਰਦੇ ਹਨ। ਉਹ ਸਾਰੇ ਲੋਕ ਪੂਜਾ ਨਾਲ ਪਿਆਰ ਕਰਨ ਲੱਗਦੇ ਹਨ। ਇਸ ਕੰਫਿਊਜਨ 'ਤੇ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈ।
PunjabKesari
4. 'ਪ੍ਰਸਥਾਨਮ' (20 ਸਤੰਬਰ)
ਸੰਜੈ ਦੱਤ, ਮਨੀਸ਼ਾ ਕੋਇਰਾਲਾ, ਅਲੀ ਫਜ਼ਲ, ਜੈੱਕੀ ਸ਼ਰਾਫ, ਸੱਤਿਆਜੀਤ ਦੁਬੇ ਇਸ ਫਿਲਮ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। 'ਪ੍ਰਸਥਾਨਮ' 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਤੇਲੁਗੂ ਫਿਲਮ 'ਪ੍ਰਸਥਾਨਮ' ਦੀ ਹਿੰਦੀ ਰੀਮੇਕ ਦਾ ਨਿਰਦੇਸ਼ਨ ਦੇਵਾ ਕੱਟਾ ਨੇ ਕੀਤਾ ਹੈ। ਸੰਜੈ ਦੱਤ ਦੀ ਪਤਨੀ ਮਾਨਤਾ ਦੱਤ ਇਸ ਫਿਲਮ ਦੀ ਨਿਰਮਾਤਾ ਹੈ।
PunjabKesari
5. 'ਦਿ ਜ਼ੋਯਾ ਫੈਕਟਰ' (20 ਸਤੰਬਰ)
ਸੋਨਮ ਕਪੂਰ ਆਹੂਜਾ ਅਤੇ ਦੁਲਕਰ ਸਲਮਾਨ ਦੀ ਫਿਲਮ 'ਦਿ ਜ਼ੋਯਾ ਫੈਕਟਰ' 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ, ਜਿਸ ਨੂੰ ਸੋਨਮ ਅਤੇ ਸਲਮਾਨ ਦੇ ਫੈਨਜ਼ ਨੇ ਹੀ ਨਹੀਂ ਸਗੋਂ ਕਈ ਸਿਤਾਰਿਆਂ ਨੇ ਵੀ ਕਾਫੀ ਪਸੰਦ ਕੀਤਾ।
PunjabKesari
6. 'ਪਲ ਪਲ ਦਿਲ ਕੇ ਪਾਸ' (20 ਸਤੰਬਰ)
20 ਸਤੰਬਰ ਨੂੰ ਸੰਨੀ ਦਿਓਲ ਦੇ ਲਾਡਲੇ ਕਰਨ ਦਿਓਲ ਵੀ 'ਪਲ ਪਲ ਦਿਲ ਕੇ ਪਾਸ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਲਈ ਤਿਆਰ ਹਨ। ਸੰਨੀ ਦਿਓਲ ਇਸ ਫਿਲਮ ਨਾਲ ਨਿਰਦੇਸ਼ਨ ਦੀ ਦੁਨੀਆ 'ਚ ਕਦਮ ਰੱਖ ਰਹੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News