ਫਿਲਮ ''ਪੰਗਾ'' ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਜੱਸੀ ਗਿੱਲ

1/17/2020 5:03:10 PM

ਚੰਡੀਗੜ੍ਹ (ਬਿਊਰੋ) — ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਜੱਸੀ ਗਿੱਲ ਜੋ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੰਗਾ' ਦੀ ਪ੍ਰੋਮੋਸ਼ਨ ਰੁੱਝੇ ਹੋਏ ਹਨ। ਇਸੇ ਦੌਰਾਨ ਜੱਸੀ ਗਿੱਲ ਚੰਡੀਗੜ੍ਹ ਪਹੁੰਚੇ। ਫਿਲਮ 'ਪੰਗਾ' ਦੇ ਟਰੇਲਰ ਨੇ ਸਭ ਤੋਂ ਵੱਡੇ ਬਲਾਕਬਸਟਰਾਂ ਦੇ ਰਿਕਾਰਡ ਤੋੜੇ ਹਨ ਅਤੇ ਯਕੀਨਨ ਮਹਿਲਾ ਪ੍ਰਧਾਨ ਫਿਲਮਾਂ ਲਈ ਨਵੇਂ ਰਾਸਤੇ ਖੋਲ੍ਹੇ ਹਨ। ਪੰਗਾ' ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਇਕ ਦਿਨ 'ਚ 44 ਮਿਲੀਅਨ ਤੋਂ ਵੱਧ ਵਿਊਜ਼ ਨਾਲ ਸਾਲ 2019 ਦਾ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਟਰੇਲਰ ਬਣ ਗਿਆ ਹੈ। ਇਸ ਫਿਲਮ 'ਚ ਪ੍ਰਮੁੱਖ ਭੂਮਿਕਾ ਜੱਸੀ ਗਿੱਲ ਤੇ ਕੰਗਨਾ ਰਣੌਤ ਹਨ। ਇਸ ਦੌਰਾਨ ਜੱਸੀ ਗਿੱਲ ਨੇ ਕਿਹਾ, ''ਅਜਿਹੇ ਪ੍ਰਤਿਭਾਵਾਨ ਲੋਕਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਸ਼ਵਨੀ ਮੈਮ ਅਤੇ ਕੰਗਨਾ ਮੈਮ ਦੋਵਾਂ ਨੇ ਮੈਨੂੰ ਕੰਮ ਕਰਨ ਦੇ ਵੱਖ-ਵੱਖ ਪਹਿਲੂ ਸਿਖਾਏ ਹਨ ਅਤੇ ਮੈਂ ਕਦੇ ਵੀ ਆਪਣੀ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਲੋਕ ਇਸ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣ ਅਤੇ ਆਪਣੀ ਜ਼ਿੰਦਗੀ 'ਚ ਹਰ ਮਹਿਲਾ ਦਾ ਸਨਮਾਨ ਕਰਨ ਲਈ ਪ੍ਰੇਰਿਤ ਹੋਣ।''

PunjabKesari
ਨਿਰਦੇਸ਼ਕ ਅਸ਼ਵਨੀ ਅਈਅਰ ਤਿਵਾੜੀ ਨੇ ਕਿਹਾ, ''ਫਿਲਮ 'ਪੰਗਾ' ਲਈ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਇਹ ਮੈਨੂੰ ਵਿਸ਼ਵਾਸ ਵੀ ਦਿਵਾਉਂਦਾ ਹੈ ਕਿ ਜਿਹੜੀਆਂ ਕਹਾਣੀਆਂ ਦਿਲ ਨਾਲ ਕਹੀਆਂ ਜਾਂਦੀਆਂ ਹਨ ਅਤੇ ਦਰਸ਼ਕਾਂ ਨਾਲ ਮੇਲ ਖਾਂਦੀਆਂ ਹੋਣ ਲੋਕ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ, ਜੋ ਕਿ ਨਵੇਂ ਅਤੇ ਬਦਲਦੇ ਭਾਰਤ ਲਈ ਚੰਗੀ ਗੱਲ ਹੈ।”

PunjabKesari
ਅਸ਼ਵਨੀ ਅਈਅਰ ਤਿਵਾੜੀ ਦੀ ਨਿਰਦੇਸ਼ਿਤ 'ਪੰਗਾ' ਫਿਲਮ ਦੀ ਕਾਸਟ ਕੰਗਨਾ ਰਣੌਤ ਅਤੇ ਜੱਸੀ ਗਿੱਲ ਨੂੰ ਲੋਕਾਂ ਵਲੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ। ਟਰੇਲਰ ਨੇ ਇੰਟਰਨੈਟ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਦੂਜਾ ਮੌਕਾ ਦੇਣ ਦੀ ਸੋਚ ਨੂੰ ਸਮਰਪਿਤ ਇਸ ਫਿਲਮ ਦਾ ਟਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ, ਜਿਸ ਨੂੰ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 'ਪੰਗਾ' ਫੌਕਸ ਸਟਾਰ ਸਟੂਡੀਓ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ 'ਚ ਨੀਨਾ ਗੁਪਤਾ ਅਤੇ ਰਿਚਾ ਚੱਡਾ ਵੀ ਖਾਸ ਭੂਮਿਕਾਵਾਂ 'ਚ ਹਨ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News